ਜਲੰਧਰ- ਨਾਗਰਿਕ ਤਸਦੀਕ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਪੰਜਾਬ ਵਿੱਚ ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੀਆਂ ਆਈਡੀਆਂ ਬਣਾਈ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੇਵਾ ਕੇਂਦਰਾਂ ਰਾਹੀਂ ਜੋੜਿਆ ਜਾ ਰਿਹਾ ਹੈ। ਇਸ ਤਹਿਤ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਔਨਲਾਈਨ ਤਸਦੀਕ ਕਰ ਰਹੇ ਹਨ। ਇਸ ਵਿੱਚ ਜਲੰਧਰ ਪੰਜਾਬ 'ਚ ਪਹਿਲੇ ਨੰਬਰ 'ਤੇ ਹੈ। ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਵੱਲੋਂ ਔਨਲਾਈਨ ਵੈਰੀਫਿਕੇਸ਼ਨ ਰਾਹੀਂ 5500 ਤੋਂ ਵੱਧ ਅਰਜ਼ੀਆਂ ਭੇਜੀਆਂ ਗਈਆਂ ਹਨ, ਜੋ ਕਿ ਦੂਜੇ ਜ਼ਿਲ੍ਹਿਆਂ ਨਾਲੋਂ ਵੱਧ ਹਨ। ਜਿਸ 'ਚੋਂ 5000 ਅਰਜ਼ੀਆਂ ਕਲੀਅਰ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ-ਅੰਮ੍ਰਿਤਸਰ ਹੋਏ ਧਮਾਕੇ ਦੇ ਮਾਮਲੇ 'ਚ DIG ਦਾ ਸਨਸਨੀਖੇਜ਼ ਖੁਲਾਸਾ
ਰਿਹਾਇਸ਼ੀ ਸਰਟੀਫਿਕੇਟ, ਜਾਤੀ (SC, BC, OBC), ਆਮਦਨ ਸਰਟੀਫਿਕੇਟ, EWS ਸਰਟੀਫਿਕੇਟ, ਬੁਢਾਪਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਦੀ ਤਸਦੀਕ ਲਈ ਮੋਹਰ ਲਗਾਉਣ ਪਹਿਲਾਂ ਲਈ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਦੀ ਤਸਦੀਕ ਔਨਲਾਈਨ ਕੀਤੀ ਜਾ ਰਹੀ ਹੈ। ਹੁਣ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ ਕਿਉਂਕਿ ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੇ ਆਈਡੀ ਤੋਂ ਅਰਜ਼ੀਆਂ ਸਿਰਫ਼ ਸੇਵਾ ਕੇਂਦਰਾਂ ਰਾਹੀਂ ਹੀ ਕਲੀਅਰ ਕੀਤੀਆਂ ਜਾ ਰਹੀਆਂ ਹਨ। ਜਲੰਧਰ ਸਾਲ 2024 ਤੋਂ ਈ-ਸੇਵਾ ਵਿੱਚ ਲਗਾਤਾਰ ਚੋਟੀ ਦੇ-3 ਸਥਾਨ ਨੂੰ ਬਰਕਰਾਰ ਰੱਖ ਰਿਹਾ ਹੈ।
ਇਹ ਵੀ ਪੜ੍ਹੋ-ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ
ਜਲੰਧਰ ਵਿੱਚ 880 ਸਰਪੰਚ ਹਨ। ਇਸ ਔਨਲਾਈਨ ਪ੍ਰਕਿਰਿਆ ਤਹਿਤ, ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ ਅਤੇ ਗੁਰਾਇਆ ਦੇ 251 ਕੌਂਸਲਰਾਂ ਨੂੰ ਆਈਡੀ ਤਿਆਰ ਕਰਕੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸ਼ਹਿਰ ਦੇ 85 ਕੌਂਸਲਰ ਅਤੇ 1458 ਨੰਬਰਦਾਰ ਸ਼ਾਮਲ ਹਨ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੀਆਂ ਕੁੱਲ ਅਰਜ਼ੀਆਂ
ਜ਼ਿਲ੍ਹਾ |
ਅਰਜ਼ੀਆਂ ਆਈਆਂ |
ਕਲੀਅਰ ਹੋਈਆਂ |
ਜਲੰਧਰ |
5500 |
5000 |
ਮਾਨਸਾ |
5276 |
4540 |
ਤਰਨਤਾਰਨ |
2256 |
1937 |
ਲੁਧਿਆਣਾ |
1746 |
1038 |
ਅੰਮ੍ਰਿਤਸਰ |
2701 |
2073 |
ਮੁਕਤਸਰ |
1770 |
1401 |
ਐੱਸ ਏ ਐੱਸ ਨਗਰ |
1714 |
1407 |
ਪਠਾਨਕੋਟ |
2140 |
1774 |
ਪਟਿਆਲਾ |
2756 |
2359 |
ਫਿਰੋਜ਼ਪੁਰ |
1839 |
1577 |
ਕਪੂਰਥਲਾ |
3504 |
3177 |
ਐੱਸ ਬੀ ਐੱਸ ਨਗਰ |
1288 |
1170 |
ਸੰਗਰੂਰ |
1830 |
1664 |
ਰੂਪਨਗਰ |
3533 |
3214 |
ਮਲੇਰਕੋਟਲਾ |
1421 |
1307 |
ਗੁਰਦਾਸਪੁਰ |
1904 |
1763 |
ਮੋਗਾ |
612 |
490 |
ਫਤਿਹਗੜ੍ਹ ਸਾਹਿਬ |
792 |
639 |
ਫਾਜ਼ਿਲਕਾ |
262 |
212 |
ਹੁਸ਼ਿਆਰਪੁਰ |
963 |
789 |
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਲਕੋਵਾਲ ਮੁੱਖ ਮਾਰਗ 'ਤੇ ਨਾਲੇ ਦੀ ਜਗ੍ਹਾ ਸੀਵਰੇਜ ਪਾਈਪ ਪਵਾਏ ਜਾਣ: ਨਿਮਿਸ਼ਾ ਮਹਿਤਾ
NEXT STORY