ਜਲੰਧਰ (ਇੰਟ.) - ਦਿੱਲੀ ਸਥਿਤ ਰਾਸ਼ਟਰਪਤੀ ਭਵਨ ’ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ’ਚ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਠੱਗਾਂ ਨੇ ਰਾਸ਼ਟਰਪਤੀ ਭਵਨ ਦੇ ਚੀਫ ਹਾਊਸਹੋਲਡ ਅਟੈਂਡੈਂਟ ਅਤੇ ਉਨ੍ਹਾਂ ਦੀ ਪਤਨੀ ਦੇ ਖਾਤੇ ’ਚੋਂ 24.40 ਲੱਖ ਰੁਪਏ ਕੱਢ ਲਏ। ਠੱਗੀ ਦਾ ਖੁਲਾਸਾ ਉਦੋਂ ਹੋਇਆ, ਜਦੋਂ ਉਹ ਪਾਸਬੁਕ ’ਚ ਐਂਟਰੀ ਕਰਵਾਉਣ ਬੈਂਕ ਪੁੱਜੇ। ਉਨ੍ਹਾਂ ਨੇ ਤੁਰੰਤ ਬੈਂਕ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ। ਨਵੀਂ ਦਿੱਲੀ ਡਿਸਟ੍ਰਿਕਟ ਦੀ ਸਾਈਬਰ ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਧੋਖਾਦੇਹੀ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
ਦਸੰਬਰ 2024 ਤੋਂ ਖਾਲੀ ਹੋ ਰਿਹਾ ਸੀ ਖਾਤਾ
ਸਾਈਬਰ ਯੂਨਿਟ ’ਚ ਤਾਇਨਾਤ ਪੁਲਸ ਸੂਤਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ 60 ਸਾਲਾ ਪੀੜਤ ਅਤੇ ਉਨ੍ਹਾਂ ਦੀ ਪਤਨੀ ਰਾਸ਼ਟਰਪਤੀ ਭਵਨ ’ਚ ਰਹਿੰਦੇ ਹਨ। ਉਹ ਉੱਥੇ ਬਤੌਰ ਚੀਫ ਹਾਊਸਹੋਲਡ ਅਟੈਂਡੈਂਟ ਵਜੋਂ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਰਾਸ਼ਟਰਪਤੀ ਭਵਨ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਖਾਤਾ ਹੈ। 6 ਮਾਰਚ 2025 ਨੂੰ ਉਹ ਆਪਣੇ ਅਤੇ ਆਪਣੀ ਪਤਨੀ ਦੇ ਬੈਂਕ ਖਾਤੇ ਦੀ ਪਾਸਬੁੱਕ ਅਪਡੇਟ ਕਰਵਾਉਣ ਬੈਂਕ ਪੁੱਜੇ ਸਨ।
ਇਹ ਵੀ ਪੜ੍ਹੋ : ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ
ਇੱਥੇ ਪਾਸਬੁਕ ਦੇ ਪ੍ਰਿੰਟ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪਤਨੀ ਦੇ ਖਾਤੇ ’ਚੋਂ ਗ਼ੈਰ-ਕਾਨੂੰਨੀ ਢੰਗ ਨਾਲ ਕਾਫ਼ੀ ਰਕਮ ਕੱਢੀ ਗਈ ਹੈ। ਰਕਮ ਨਿਕਲਣ ਦਾ ਸਿਲਸਿਲਾ 19 ਦਸੰਬਰ 2024 ਤੋਂ ਸ਼ੁਰੂ ਹੋਇਆ ਸੀ। ਹਰ ਵਾਰ ਖਾਤੇ ’ਚੋਂ ਲੱਗਭਗ ਇਕ ਲੱਖ ਰੁਪਏ ਕੱਢੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ਦੇ ਖਾਤੇ ’ਚੋਂ ਕੁੱਲ 18.35 ਲੱਖ ਰੁਪਏ ਕੱਢੇ ਗਏ ਸਨ। ਹੁਣ ਉਨ੍ਹਾਂ ਨੇ ਆਪਣੇ ਖਾਤੇ ਨੂੰ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ 25 ਫਰਵਰੀ 2025 ਤੋਂ ਉਨ੍ਹਾਂ ਦੇ ਖਾਤੇ ’ਚੋਂ ਹੁਣ ਤੱਕ 6.05 ਲੱਖ ਰੁਪਏ ਰੁਪਏ ਕੱਢੇ ਗਏ ਹਨ। ਉਨ੍ਹਾਂ ਨੇ ਤੁਰੰਤ ਬੈਂਕ ’ਚ ਸ਼ਿਕਾਇਤ ਦੇ ਕੇ ਡੈਬਿਟ ਟਰਾਂਜ਼ੈਕਸ਼ਨ ਰੁਕਵਾ ਦਿੱਤੀ।
ਇਹ ਵੀ ਪੜ੍ਹੋ : ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਬੈਂਕ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ ’ਚ
ਇਸ ਠੱਗੀ ’ਚ ਬੈਂਕ ਦੀ ਕਾਰਜਪ੍ਰਣਾਲੀ ਵੀ ਸ਼ੱਕ ਦੇ ਘੇਰੇ ’ਚ ਹੈ। ਪੀਡ਼ਤ ਦਾ ਮੋਬਾਈਲ ਨੰਬਰ ਹੀ ਦੋਹਾਂ ਖਾਤਿਆਂ ’ਚ ਰਜਿਸਟਰਡ ਹੈ। ਬਾਵਜੂਦ ਇਸ ਦੇ ਇੰਨੀ ਟਰਾਂਜ਼ੈਕਸ਼ਨ ਹੋਣ ’ਤੇ ਉਨ੍ਹਾਂ ਦੇ ਕੋਲ ਕੋਈ ਵੀ ਮੈਸੇਜ ਨਹੀਂ ਆਇਆ। ਉੱਥੇ ਹੀ, ਖਾਤੇ ’ਚੋਂ ਜਿੰਨੀ ਵੀ ਰਕਮ ਨਿਕਲੀ ਉਹ ਯੂ. ਪੀ. ਆਈ. ਟਰਾਂਜ਼ੈਕਸ਼ਨ ਨਾਲ ਨਿਕਲੀ, ਜਦੋਂ ਕਿ ਪਤੀ-ਪਤਨੀ ’ਚੋਂ ਕੋਈ ਵੀ ਯੂ. ਪੀ. ਆਈ. ਜਾਂ ਹੋਰ ਕੋਈ ਆਨਲਾਈਨ ਮਨੀ ਟਰਾਂਸਫਰ ਐਪ ਦੀ ਵਰਤੋਂ ਨਹੀਂ ਕਰਦਾ ਹੈ। ਦੋਹਾਂ ਦੇ ਫੋਨ ’ਚ ਅਜਿਹੀ ਕੋਈ ਐਪ ਤੱਕ ਇੰਸਟਾਲ ਨਹੀਂ ਹੈ। ਬਾਵਜੂਦ ਇਸ ਦੇ 24.40 ਲੱਖ ਰੁਪਏ ਨਿਕਲ ਗਏ। ਮੰਨਿਆ ਜਾ ਰਿਹਾ ਹੈ ਕਿ ਠੱਗਾਂ ਨੇ ਉਨ੍ਹਾਂ ਦੇ ਫੋਨ ਹੈਕ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਜਿਨ੍ਹਾਂ ਖਾਤਿਆਂ ’ਚ ਰਕਮ ਟਰਾਂਸਫਰ ਕੀਤੀ ਗਈ ਹੈ, ਉਨ੍ਹਾਂ ਦੀ ਜਾਣਕਾਰੀ ਕੱਢ ਕੇ ਪੁਲਸ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੀਂ ਨੌਕਰੀ ਜੁਆਇਨ ਕਰਨ 'ਤੇ ਸੌਖਾ ਹੋਵੇਗਾ PF ਦਾ ਪੈਸਾ ਟਰਾਂਸਫਰ ਕਰਨਾ, EPFO ਨੇ ਬਦਲਿਆ ਇਹ ਨਿਯਮ
NEXT STORY