ਅੰਮ੍ਰਿਤਸਰ,(ਅਰੁਣ)- ਪੁਲਸ ਕਮਿਸ਼ਨਰ ਦਫਤਰ ਦੇ ਸਾਇਬਰ ਕ੍ਰਾਇਮ ਸੈਲ ਨੇ ਆਮ ਲੋਕਾਂ ਨੂੰ ਸੁਚੇਤ ਕੀਤਾ ਕਿ ਅੱਜ ਦਾ ਯੁੱਗ ਡਿਜ਼ੀਟਲ ਹੈ, ਇਹ ਸਾਡੀ ਰੋਜ਼ ਮਰਹਾ ਦੀ ਜ਼ਿੰਦਗੀ ਵਿੱਚ ਕਾਫ਼ੀ ਮਹੱਤਤਾ ਰੱਖਦਾ ਹੈ। ਇਸ ਨਾਲ ਸਾਡੇ ਸਮੇਂ ਦਾ ਬਚਾਓ ਤਾਂ ਹੁੰਦਾ ਹੀ ਹੈ, ਨਾਲ-ਨਾਲ ਪੈਸੇ ਦਾ ਲੈਣ-ਦੇਣ, ਵਰਤੋਂ 'ਚ ਆਉਂਣ ਵਾਲੀਆਂ ਵਸਤਾਂ ਦੀ ਖ੍ਰਰੀਦੋ-ਫਰੋਖ਼ਤ ਕਰਨੀ ਵੀ ਸੁਖਾਲੀ ਹੋ ਜਾਂਦੀ ਹੈ। ਓਨ-ਲਾਈਨ/ਐਪਸ, ਤਕਨੀਕ ਦਾ ਫਾਇਦਾ ਤਾਂ ਬਹੁਤ ਹੈ ਪਰ ਕੁਝ ਸਮੇਂ ਤੋਂ ਠੱਗ ਕਿਸਮ ਦੇ ਵਿਅਕਤੀਆਂ ਵਲੋਂ ਇਸ ਤਕਨੀਕ ਦਾ ਗਲਤ ਇਸਤੇਮਾਲ ਕਰਦੇ ਹੋਏ ਭੋਲੇ-ਭਾਲੇ ਲੋਕਾਂ ਨਾਲ ਪੈਸੇ ਦੀ ਠੱਗੀ ਮਾਰੀ ਜਾ ਰਹੀ ਹੈ।
ਸਾਇਬਰ ਕ੍ਰਾਇਮ ਸੈਲ ਆਮ ਪਬਲਿਕ ਨੂੰ ਜਾਗਰੂਕ ਕਰਦੀ ਹੈ ਕਿ ਉਹ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਣ, ਇਸ ਲਈ ਜਦੋਂ ਵੀ ਕੋਈ ਫੋਨ ਕਾਲ ਆਉਂਦੀ ਹੈ ਕਿ ਅਸੀਂ ਬੈਂਕ/ਕੰਪਨੀ ਤੋਂ ਬੋਲ ਰਹੇ ਹਾਂ, ਤੁਹਾਡਾ ਬੈਂਕ ਅਕਾਊਂਟ/ਏ.ਟੀ.ਐਮ ਵਗੈਰਾ ਅਪਡੇਟ ਕਰਨਾ ਹੈ ਤਾਂ ਉਸ ਕਾਲ ਦੀ ਚੰਗੀ ਤਰ੍ਹਾਂ ਪਰਖ਼ ਕੀਤੀ ਜਾਵੇ, ਸੋਚ ਵਿਚਾਰ ਕੀਤੇ ਬਿਨਾ ਆਪਣਾ ਬੈਂਕ ਅਕਾਊਂਟ ਤੇ ਓ. ਟੀ. ਪੀ ਸਾਂਝਾ ਨਾ ਕੀਤਾ ਜਾਵੇ ਕਿਉਂਕਿ ਬੈਂਕ/ਕੰਪਨੀ ਕਦੇਂ ਵੀ ਤੁਹਾਡੇ (ਕਸਟਮਰ) ਪਾਸੋਂ ਜਾਂ ਪਾਸਵਰਡ ਸਾਝਾਂ ਕਰਨ ਵਾਸਤੇ ਨਹੀ ਕਹਿੰਦਾ। ਇਹ ਕਾਲ ਕਿਸੇ ਠੱਗੀ ਦੀ ਨੀਯਤ ਨਾਲ ਤੁਹਾਨੂੰ ਕੀਤੀ ਗਈ ਹੋ ਸਕਦੀ ਹੋਵੇਗੀ। ਜੇਕਰ ਕੋਈ ਨਾਮਾਲੂਮ ਵਿਅਕਤੀ ਵਲੋਂ ਤੁਹਾਡੇ ਫੋਨ ਤੇ ਕੋਈ ਮੈਸੇਜ ਭੇਜ ਕੇ ਉਸਨੂੰ ਕਲਿੱਕ ਕਰਨ ਲਈ ਕਹਿੰਦਾ ਹੈ ਜਾਂ ਕੋਈ ਲਿੰਕ ਸ਼ੇਅਰ ਕਰਨ ਲਈ ਕਹਿੰਦਾ ਹੈ ਤਾਂ ਬਿਨਾ ਪਰਖ਼/ਸੋਚ ਵਿਚਾਰ ਕੀਤੇ, ਇਸ ਤਰ੍ਹਾਂ ਨਾ ਕਰੋ, ਉਹ ਲਿੰਕ ਮਿਰਰ ਹੋ ਸਕਦਾ ਹੈ, ਜਿਸ ਕਾਰਨ ਤੁਹਾਡੇ ਨਾਲ ਪੈਸੇ ਦੀ ਠੱਗੀ ਹੋ ਸਕਦੀ ਹੈ। ਜੋ ਸਾਇਬਰ ਕ੍ਰਾਇਮ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਸ ਦੇ ਸ਼ਿਕਾਰ ਅਕਸਰ ਲੋਕ ਹੋ ਜਾਂਦੇ ਹਨ। ਜਦੋਂ ਵੀ ਓਨਲਾਈਨ ਕੋਈ ਟਰਾਸਜੈਕਸ਼ਨ ਕੀਤੀ ਜਾਵੇ ਤਾਂ ਪੂਰੀ ਤਰ੍ਹਾ ਸੂਚੇਤ ਹੋ ਕੇ ਸੋਚ ਵਿਚਾਰ ਨਾਲ ਹੀ ਇਸਦਾ ਇਸਤਮਾਲ ਕੀਤਾ ਜਾਵੇ ਤਾਂ ਜੋ ਕੋਈ ਸ਼ਰਾਰਤੀ ਅਨਸਰ ਇਸਦਾ ਗਲਤ ਫ਼ਾਇਦਾ ਨਾ ਉੱਠਾ ਸਕੇ।
ਕੈਪਟਨ ਹਰਮਿੰਦਰ ਸਿੰਘ ਬਣੇ ਮਿਲਕਫੈੱਡ ਦੇ ਨਵੇਂ ਚੇਅਰਮੈਨ
NEXT STORY