ਸਪੋਰਟਸ ਡੈਸਕ- ਅਗਲੇ ਸਾਲ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਦੇ ਪੂਰੇ ਸ਼ੈਡਿਊਲ ਦਾ ਐਲਾਨ ਮੰਗਲਵਾਰ ਨੂੰ ਹੋ ਗਿਆ ਹੈ। ਟੂਰਨਾਮੈਂਟ ਦਾ ਆਗਾਜ਼ 7 ਫਰਵਰੀ ਨੂੰ ਹੋਵੇਗਾ ਅਤੇ ਫਾਈਨਲ ਮੈਚ 8 ਮਾਰਚ ਨੂੰ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਰੀਆਂ ਟੀਮਾਂ ਨੂੰ 5-5 ਦੇ ਵੱਖ-ਵੱਖ 4 ਗਰੁੱਪਾਂ 'ਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਇਕ ਹੀ ਗਰੁੱਪ 'ਚ ਹਨ ਅਤੇ 15 ਫਰਵਰੀ ਨੂੰ ਦੋਵੇਂ ਆਪਸ 'ਚ ਭਿੜਨਗੀਆਂ ਪਰ ਇਸ ਵਿਸ਼ਵ ਕੱਪ ਦੇ ਆਗਾਜ਼ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਭਵਿੱਖਬਾਣੀ ਕਰ ਦਿੱਤੀ ਹੈ ਕਿ ਫਾਈਲਨ ਮੈਚ ਕਿਹੜੀ-ਕਿਹੜੀ ਟੀਮ ਵਿਚਕਾਲ ਖੇਡਿਆ ਜਾਵੇਗਾ।
ਸ਼ੈਡਿਊਲ ਜਾਰੀ ਕਰਦੇ ਸਮੇਂ ਹੋਸਟ ਜਤਿਨ ਸਪਰੂ ਨੇ ਸੂਰਿਆਕੁਮਾਰ ਯਾਦਵ ਤੋਂ ਫਾਈਨਲ ਮੁਕਾਬਲੇ ਬਾਰੇ ਜਾਣਨ ਕੋਸ਼ਿਸ਼ ਕੀਤੀ। ਇਸ 'ਤੇ ਸੂਰਿਆ ਨੇ ਕਿਹਾ ਕਿ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਫਾਈਨਲ 'ਚ ਟੀਮ ਇੰਡੀਆ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ। ਉਥੇ ਹੀ, ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀ ਸੂਰਿਆ ਦੀ ਇਸ ਭਵਿੱਖਬਾਣੀ ਦਾ ਸਮਰਥਨ ਕੀਤਾ।
ਹਾਲਾਂਕਿ, ਇਸ ਟੂਰਨਾਮੈਂਟ ਦੇ ਬ੍ਰਾਂਡ ਅੰਬੈਸਡਰ ਰੋਹਿਤ ਸ਼ਰਮਾ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਫਾਈਨਲ 'ਚ ਭਾਰਤ ਨਾਲ ਕੌਣ ਭਿੜੇਗਾ। ਮੈਂ ਬਸ ਚਾਹੁੰਦਾ ਹਾਂ ਕਿ ਭਾਰਤੀ ਟੀਮ ਇਹ ਖਿਤਾਬ ਜਿੱਤੇ।
ਜਾਣੋਂ ਭਾਰਤ ਦੇ ਮੁਕਾਬਲੇ ਕਦੋਂ-ਕਦੋਂ ਹਨ
ਇਸ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ 7 ਫਰਵਰੀ ਨੂੰ ਭਾਰਤ ਅਤੇ ਆਮਰੀਕਾ ਵਿਚਾਲੇ ਖੇਡਿਆ ਜਾਵੇਗਾ। ਭਾਰਤ ਦਾ ਦੂਜਾ ਮੈਚ 12 ਫਰਵਰੀ ਨੂੰ ਨਾਮੀਬੀਆ ਖਿਲਾਫ ਹੋਵੇਗਾ। ਤੀਜਾ ਮੈਚ 15 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਗਰੁੱਪ ਸਟੇਜ ਦਾ ਆਖਰੀ ਮੈਚ ਟੀਮ ਇੰਡੀਆ 18 ਫਰਵਰੀ ਨੂੰ ਨੀਦਰਲੈਂਡ ਖਿਲਾਫ ਖੇਡੇਗੀ।
ਜਾਣੋਂ ਕਿਹੜੇ ਗਰੁੱਪ 'ਚ ਕਿਹੜੀ ਟੀਮ
ਗਰੁੱਪ ਏ- ਭਾਰਤ, ਪਾਕਿਸਤਾਨ, ਨਾਮੀਬੀਆ, ਨੀਦਰਲੈਂਡ, ਸੰਯੁਕਤ ਰਾਜ ਅਮਰੀਕਾ
ਗਰੁੱਪ ਬੀ- ਆਸਟ੍ਰੇਲੀਆ, ਸ਼੍ਰੀਲੰਕਾ, ਜ਼ਿੰਬਾਬਵੇ, ਆਇਰਲੈਂਡ, ਓਮਾਨ
ਗਰੁੱਪ ਸੀ- ਇੰਗਲੈਂਡ ਵੈਸਟ ਇੰਡੀਜ਼, ਬੰਗਲਾਦੇਸ਼, ਇਟਲੀ, ਨੇਪਾਲ
ਗਰੁੱਪ ਡੀ- ਨਿਊਜ਼ੀਲੈਂਡ, ਦੱਖਣੀ ਅਫਰੀਕਾ, ਅਫਗਾਨਿਸਤਾਨ, ਯੂ.ਏ.ਈ., ਕੈਨੇਡਾ
8 ਵੈਨਿਊ 'ਚ ਹੋਵੇਗਾ ਵਿਸ਼ਵ ਕੱਪ
ਜੈ ਸ਼ਾਹ ਨੇ ਐਲਾਨ ਕੀਤਾ ਹੈ ਕਿ ਇਹ ਪੂਰਾ ਟੂਰਨਾਮੈਂਟ 8 ਵੈਨਿਊ 'ਚ ਖੇਡਿਆ ਜਾਵੇਗਾ। ਇਸ ਵਿਚ 5 ਭਾਰਤ ਦੇ ਹੋਣਗੇ, ਜਦੋਂਕਿ 3 ਵੈਨਿਊ ਸ਼੍ਰੀਲੰਕਾ ਦੇ ਹੋਣਗੇ ਜਿੱਥੇ ਵਿਸ਼ਵ ਕੱਪ ਦੇ ਮੈਚ ਹੋਣਗੇ।
ਭਾਰਤ
ਅਰੁਣ ਜੇਤਲੀ ਸਟੇਡੀਅਮ, ਦਿੱਲੀ
ਈਡਨ ਗਾਰਡਨਜ਼, ਕੋਲਕਾਤਾ
ਐੱਮ.ਏ. ਚਿੰਦਾਬਰਮ ਸਟੇਡੀਅਮ, ਚੇਨਈ
ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਵਾਨਖੇੜੇ ਸਟੇਡੀਅਮ, ਮੁੰਬਈ
ਸ਼੍ਰੀਲੰਕਾ
ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੈਂਡੀ
ਆਰ. ਪ੍ਰੇਮਦਾਸਾ ਸਟੇਡੀਅਮ, ਕੋਲੰਬੋ
ਸਿਨਾਲੇਸ ਸਪੋਰਟਸ ਕਲੱਬ, ਕੋਲੰਬੋ
T20 World Cup ਦਾ ਸ਼ੈਡਿਊਲ ਜਾਰੀ, ਇਸ ਦਿਨ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ
NEXT STORY