ਚੰਡੀਗੜ੍ਹ (ਭਗਵਤ) : ਕੋਰੋਨਾ ਵਾਇਰਸ ਦਾ ਗੜ੍ਹ ਬਣ ਚੁੱਕੀ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਮਰੀਜ਼ ਆਉਣ ਕਾਰਨ ਬੰਦ ਕੀਤੇ ਕਾਲੋਨੀ ਵਿਚਲੇ ਕੁੱਝ ਇਲਾਕਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ। ਜਿਨ੍ਹਾਂ ਇਲਾਕਿਆਂ ਨੂੰ ਖੋਲ੍ਹਿਆ ਗਿਆ ਹੈ, ਉਨ੍ਹਾਂ 'ਚ ਪਾਕੇਟ ਨੰਬਰ-4 ਦੇ ਬਲਾਕ ਨੰਬਰ 717 ਅਤੇ 720, ਪਾਕੇਟ ਨੰਬਰ-5 ਦੇ ਬਲਾਕ ਨੰਬਰ 714, 718, 719, ਪਾਕੇਟ ਨੰਬਰ-7 ਦੇ ਬਲਾਕ ਨੰਬਰ 723, 724, 730, ਪਾਕੇਟ ਨੰਬਰ-13 ਦੇ ਬਲਾਕ ਨੰਬਰ 291 ਤੋਂ 338 ਅਤੇ 350 ਤੋਂ 372, ਪਾਕੇਟ ਨੰਬਰ-14 ਦੇ ਬਲਾਕ ਨੰਬਰ 425 ਤੋਂ 447 ਅਤੇ 471 ਤੋਂ 516, ਪਾਕੇਟ ਨੰਬਰ-16 ਦੇ ਬਲਾਕ ਨੰਬਰ 50 ਤੋਂ 58, 83 ਤੋਂ 91 ਅਤੇ 101 ਤੋਂ 180 ਅਤੇ ਪਾਕੇਟ ਨੰਬਰ-20 ਦੇ ਬਲਾਕ ਨੰਬਰ 337 ਤੋਂ 354, 364 ਤੋਂ 401 ਅਤੇ 404 ਤੋਂ 423 ਸ਼ਾਮਲ ਹਨ। ਦੱਸ ਦੇਈਏ ਕਿ ਕੰਟੇਨਮੈਂਟ ਜ਼ੋਨ 'ਚ ਆਉਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ ਪਰ ਹੁਣ ਇਨ੍ਹਾਂ ਇਲਾਕਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ।
ਚੰਡੀਗੜ੍ਹ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ
ਸ਼ਹਿਰ 'ਚ ਹੁਣ ਤੱਕ 364 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ, ਜਦੋਂ ਕਿ ਕੋਰੋਨਾ ਲਾਗ ਨਾਲ ਹੁਣ ਤੱਕ ਸ਼ਹਿਰ 'ਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ 'ਚ ਇਸ ਸਮੇਂ 51 ਸਰਗਰਮ ਮਾਮਲੇ ਹਨ ਅਤੇ ਕੋਰੋਨਾ ਦੀ ਜੰਗ ਜਿੱਤ ਕੇ 301 ਮਰੀਜ਼ ਵਾਪਸ ਘਰਾਂ ਨੂੰ ਪਰਤ ਚੁੱਕੇ ਹਨ।
ਨਸ਼ੇ ਦੇ ਦੈਂਤ ਦੇ ਨਿਗਲੇ ਇਕੋ ਪਰਿਵਾਰ ਦੇ 3 ਨੌਜਵਾਨ, ਉਜੜਿਆ ਹੱਸਦਾ-ਵੱਸਦਾ ਘਰ (ਤਸਵੀਰਾਂ)
NEXT STORY