ਮੋਗਾ (ਵਿਪਨ) : ਮੋਗਾ ਦੇ ਪਿੰਡ ਰੇਡਵਾ 'ਚ ਚਾਵਾਂ ਨਾਲ ਜਦੋਂ ਲਾੜਾ ਆਪਣੀ ਲਾੜੀ ਨੂੰ ਵਿਆਹੁਣ ਲਈ ਬਰਾਤ ਲੈ ਕੇ ਪੁੱਜਾ ਤਾਂ ਅੱਗੇ ਬਰਾਤ ਨਾਲ ਜੋ ਹੋਇਆ, ਉਹ ਕਿਸੇ ਨੇ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ। ਚਾਵਾਂ ਨਾਲ ਲਾੜੀ ਵਿਆਹੁਣ ਗਈ ਬਰਾਤ ਨੂੰ ਉਸ ਦੇ ਘਰ ਬਾਹਰ ਤਾਲੇ ਲਟਕਦੇ ਮਿਲੇ, ਜਿਸ ਤੋਂ ਬਾਅਦ ਬਰਾਤ ਨੂੰ ਬਿਨਾਂ ਲਾੜੀ ਦੇ ਬੇਰੰਗ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ : 26 ਜਨਵਰੀ ਦੀ ਕਿਸਾਨ ਟਰੈਕਟਰ ਰੈਲੀ ਨੂੰ ਲੈ ਕੇ ਅਕਾਲੀ ਦਲ ਦੀ ਪੰਜਾਬੀਆਂ ਨੂੰ ਖ਼ਾਸ ਅਪੀਲ
ਜਾਣਕਾਰੀ ਮੁਤਾਬਕ ਲਾੜੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਉਨ੍ਹਾਂ ਦੇ ਪੁੱਤ ਦਾ ਵਿਆਹ ਪਿੰਡ ਰੇਡਵਾ ਦੀ ਰਹਿਣ ਵਾਲੀ ਇਕ ਕੁੜੀ ਨਾਲ ਤੈਅ ਹੋਇਆ ਸੀ ਅਤੇ ਵਿਆਹ ਤੋਂ ਇਕ ਦਿਨ ਪਹਿਲਾਂ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਸ਼ਗਨ ਵੀ ਪਾਇਆ ਗਿਆ ਸੀ। ਲਾੜੇ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਬਰਾਤ ਲੈ ਕੇ ਨਿਕਲੇ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਅੱਗੇ ਆਪਣੀ ਕਾਰ ਲਾ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਜਿਸ ਕੁੜੀ ਨੂੰ ਉਹ ਵਿਆਹੁਣ ਚੱਲੇ ਹਨ, ਉਹ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ।
ਇਹ ਵੀ ਪੜ੍ਹੋ : 26 ਜਨਵਰੀ 'ਤੇ ਮੋਹਾਲੀ 'ਚ ਕੌਮੀ ਝੰਡਾ ਲਹਿਰਾਉਣਗੇ 'ਰਾਜਪਾਲ', ਨਹੀਂ ਹੋਣਗੇ ਇਹ ਪ੍ਰੋਗਰਾਮ
ਉਕਤ ਲੋਕਾਂ ਨੇ ਦੱਸਿਆ ਕਿ ਕੁੜੀ ਦਾ ਵਿਆਹ ਅਦਾਲਤ 'ਚ ਹੋਇਆ ਹੈ ਅਤੇ ਕੁੜੀ ਨਾਬਾਲਗ ਹੋਣ ਕਾਰਨ ਉਸ ਦੇ ਪਹਿਲੇ ਪਤੀ ਨੂੰ ਸਜ਼ਾ ਵੀ ਹੋਈ ਹੈ। ਇਸ ਤੋਂ ਬਾਅਦ ਜਦੋਂ ਬਰਾਤ ਕੁੜੀ ਦੇ ਘਰ ਪਹੁੰਚੀ ਤਾਂ ਘਰ ਨੂੰ ਤਾਲੇ ਲੱਗੇ ਹੋਏ ਸਨ। ਜਦੋਂ ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਸਵਿੱਚ ਆਫ ਆ ਰਿਹਾ ਸੀ।
ਇਹ ਵੀ ਪੜ੍ਹੋ : ਗਣਤੰਤਰ ਦਿਹਾੜੇ 'ਤੇ ਅਟਾਰੀ ਬਾਰਡਰ ਦੀ ਪਰੇਡ ਨਹੀਂ ਦੇਖ ਸਕਣਗੇ ਦਰਸ਼ਕ, ਜਾਣੋ ਕਾਰਨ
ਮੁੰਡੇ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਨਾਲ ਵੱਡਾ ਧੋਖਾ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਕੁੜੀ ਦੇ ਪਹਿਲੇ ਵਿਆਹ ਬਾਰੇ ਕੁੱਝ ਨਹੀਂ ਦੱਸਿਆ ਗਿਆ ਸੀ। ਮੁੰਡੇ ਵਾਲਿਆਂ ਨੇ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮੁੰਡੇ ਦੇ ਪਰਿਵਾਰ ਵਾਲਿਆਂ ਵੱਲੋਂ 112 ਨੰਬਰ 'ਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨੀ ਸੰਘਰਸ਼ ਦੌਰਾਨ ਪਿੰਡ ਰਾਮੂਵਾਲਾ ਦੇ ਕਿਸਾਨ ਆਗੂ ਗੁਰਦੇਵ ਸਿੰਘ ਦੀ ਮੌਤ
NEXT STORY