ਬਰਨਾਲਾ (ਪੁਨੀਤ) : ਬਰਨਾਲਾ ਦੇ ਪਿੰਡ ਸ਼ਹਿਣਾ ਦੀ 11 ਸਾਲਾ ਨਾਬਾਲਗ ਬੱਚੀ ਦਾ ਡੇਰੇ ਦੇ 2 ਬਜ਼ੁਰਗ ਵਿਅਕਤੀ ਪਿਛਲੇ ਡੇਢ ਸਾਲ ਤੋਂ ਸਰੀਰਕ ਸ਼ੋਸ਼ਣ ਕਰ ਰਹੇ ਸਨ। ਇਨ੍ਹਾਂ ਵਿਅਕਤੀਆਂ ਦੀ ਉਮਰ 60-65 ਸਾਲ ਦਰਮਿਆਨ ਹੈ। ਦਰਅਸਲ ਬਰਨਾਲਾ ਦੇ ਪਿੰਡ ਸ਼ਹਿਣਾ 'ਚ ਇਕ ਗਰੀਬ ਪਰਿਵਾਰ ਦਾ ਮੁਖੀ ਸਾਈਕਲ ਪੈਂਚਰ ਲਗਾਉਣ ਦਾ ਕੰਮ ਕਰਦਾ ਹੈ ਤੇ ਉਸ ਦੀ 11 ਸਾਲਾਂ ਬੱਚੀ ਸਕੂਲ ਤੋਂ ਬਾਅਦ ਪਿਤਾ ਦੀ ਦੁਕਾਨ 'ਤੇ ਖੇਡਣ ਲਈ ਜਾਂਦੀ ਸੀ, ਪਰ ਪਿੰਡ ਦੇ ਡੇਰੇ 'ਚ ਰਹਿਣ ਵਾਲੇ ਇਹ ਦੋ ਵਿਅਕਤੀ ਬੱਚੀ 'ਤੇ ਗੰਦੀ ਨਜ਼ਰ ਰੱਖਦੇ ਹੋਏ ਉਸ ਦਾ ਦਾ ਸਰੀਰਕ ਸ਼ੋਸ਼ਣ ਕਰ ਰਹੇ ਸਨ। ਇਸ ਸਭ ਦਾ ਖੁਲਾਸਾ ਬੱਚੀ ਨੇ ਸਕੂਲ 'ਚ ਉਸ ਵੇਲੇ ਕੀਤਾ ਜਦੋਂ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ।
ਬੱਚੀ ਨੂੰ ਜਦੋਂ ਇਸ ਗੱਲ ਦੀ ਸਮਝ ਲੱਗੀ ਤਾਂ ਉਸ ਨੇ ਸਕੂਲ ਪ੍ਰਿੰਸੀਪਲ ਨੂੰ ਇਹ ਸਭ ਦੱਸਿਆ ਤਾਂ ਇਹ ਮਾਮਲਾ ਪੰਚਾਇਤ ਕੋਲ ਪਹੁੰਚਿਆ। ਪੰਚਾਇਤ ਨੇ ਤੁਰੰਤ ਇਨ੍ਹਾਂ ਸ਼ੈਤਾਨਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਵੱਲੋਂ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ 14 ਨੂੰ ਆਉਣਗੇ ਪੀ. ਯੂ
NEXT STORY