ਬਰਨਾਲਾ: ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੀ ਗਿਣਤੀ ਅੱਜ ਸਵੇਰੇ ਠੀਕ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ – ਮਹਿਲ ਕਲਾਂ, ਬਰਨਾਲਾ ਅਤੇ ਸ਼ਹਿਨਾ – ਵਿਚ ਕੁੱਲ 10 ਜ਼ਿਲ੍ਹਾ ਪ੍ਰੀਸ਼ਦ ਅਤੇ 65 ਬਲਾਕ ਸਮਿਤੀ ਚੋਣਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਬਰਨਾਲਾ ਅਤੇ ਬਲਾਕ ਮਹਿਲ ਕਲਾਂ ਲਈ ਕਾਊਂਟਿੰਗ ਸਟੇਸ਼ਨ ਐੱਸ.ਡੀ. ਕਾਲਜ ਬਰਨਾਲਾ ਵਿਚ ਬਣਾਇਆ ਗਿਆ ਹੈ।
ਜ਼ਿਲ੍ਹੇ ਦੀ ਵੋਟਿੰਗ 'ਤੇ ਨਜ਼ਰ ਮਾਰੀ ਜਾਵੇ ਤਾਂ ਕੁੱਲ 3,14,554 ਵੋਟਰਾਂ ਵਿਚੋਂ ਤਕਰੀਬਨ 48% ਵੋਟ ਪੋਲ ਹੋਈ ਹੈ। ਕੁੱਲ ਵੋਟਰਾਂ ਵਿਚ 1,66,681 ਪੁਰਸ਼ ਵੋਟਰ, 1,47,872 ਮਹਿਲਾ ਵੋਟਰ ਅਤੇ ਇਕ ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਮੌਕੇ 'ਤੇ ਗਿਣਤੀ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਪਹਿਲੇ ਗੇੜ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਸਾਰੇ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਇਕ ਪਾਸੇ ਜਿੱਥੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਸਮਰਥਕਾਂ ਦਾ ਇਕੱਠ ਕਾਊਂਟਿੰਗ ਸਟੇਸ਼ਨ ਦੇ ਬਾਹਰ ਨਜ਼ਰ ਆ ਰਿਹਾ ਹੈ, ਉੱਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਵੀ ਬੜੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਪੰਜਾਬ ਦੀ ਇਕ ਹੋਰ ਧੀ ਨੇ ਗੱਡੇ ਝੰਡੇ ! ਇਟਲੀ 'ਚ ਨਰਸਿੰਗ ਦੀ ਡਿਗਰੀ ਹਾਸਲ ਕਰ ਚਮਕਾਇਆ ਦੇਸ਼ ਦਾ ਨਾਂ
NEXT STORY