ਬਟਾਲਾ (ਬੇਰੀ) - ਪਿੰਡ ਸ਼ੰਕਰਪੁਰਾ ਵਿਖੇ ਸੂਏ 'ਚੋਂ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼ ਮਿਲੀ ਹੈ।
ਇਸ ਸੰਬੰਧੀ ਥਾਣਾ ਸਦਰ ਦੀ ਸਬ-ਇੰਸਪੈਕਟਰ ਨਵਜੀਤ ਕੌਰ ਤੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸ਼ੰਕਰਪੁਰਾ ਦੇ ਸੂਏ 'ਚ ਇਕ ਵਿਅਕਤੀ ਦੀ ਲਾਸ਼ ਪਈ ਹੈ, ਜਿਸ 'ਤੇ ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਹੌਲਦਾਰ ਬਲਰਾਜ ਸਿੰਘ ਤੇ ਪੁਲਸ ਪਾਰਟੀ ਸਮੇਤ ਆਸ-ਪਾਸ ਪੁੱਛਗਿੱਛ ਕੀਤੀ ਪਰ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਗਲ-ਸੜ ਚੁੱਕੀ ਸੀ ਤੇ 10 ਕੁ ਦਿਨ ਪੁਰਾਣੀ ਲੱਗਦੀ ਸੀ, ਜਿਸ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਛਾਣ ਲਈ ਰੱਖ ਦਿੱਤਾ ਗਿਆ ਹੈ। ਮ੍ਰਿਤਕ ਦੇ ਚਿੱਟੇ ਰੰਗ ਦੀ ਕਮੀਜ਼ ਤੇ ਪਜਾਮਾ ਪਾਇਆ ਹੋਇਆ ਹੈ।
ਵਿਧਵਾ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਮਾਮਲਾ ਦਰਜ
NEXT STORY