ਬਟਾਲਾ (ਬੇਰੀ, ਗੋਰਾਇਆ) : ਸ਼ਰਾਬ ਤਸਕਰੀ ਦੇ ਲਈ ਤਸਕਰਾਂ ਨੇ ਸਾਰੀਆਂ ਹੱਦਾਂ ਨੂੰ ਪਾਰ ਕਰ ਦਿੱਤੀਆਂ ਹਨ। ਬਟਾਲਾ ਦੇ ਕੋਟਲੀ ਭਾਨ ਸਿੰਘ 'ਚ ਵੀਰਵਾਰ ਨੂੰ ਗੈਸ ਸਿਲੰਡਰ ਦੇ ਅੰਦਰੋਂ ਨਾਜਾਇਜ਼ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਪੁਲਸ ਚੌਕੀ ਸਿੰਬਲ ਦੇ ਇੰਚਾਰਜ ਏ. ਐੱਸ. ਆਈ. ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਕੋਟਲੀ ਭਾਨ ਸਿੰਘ ਵਿਖੇ ਸਥਿਤ ਇਕ ਘਰ 'ਚ ਛਾਪਾ ਮਾਰਿਆ ਤਾਂ ਉਥੋਂ 14 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਦੀਆਂ ਬੋਤਲਾਂ ਘਰ 'ਚ ਰਹਿੰਦੇ ਵਿਅਕਤੀ ਵਲੋਂ ਸਿਲੰਡਰ ਦਾ ਹੇਠਲਾ ਹਿੱਸਾ ਪਾੜ ਕੇ ਉਸ 'ਚ ਲੁਕਾ ਕੇ ਰੱਖੀਆਂ ਹੋਈਆਂ ਸਨ, ਜਿਸ ਨੂੰ ਪੁਲਸ ਨੇ ਬਰਾਮਦ ਕਰਨ ਤੋਂ ਬਾਅਦ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਉਕਤ ਵਿਰੁੱਧ ਐਕਸਾਈਜ਼ ਐਕਟ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ। ਚੌਕੀ ਇੰਚਾਰਜ ਰਜਿੰਦਰਪਾਲ ਸਿੰਘ ਮੁਤਾਬਕ ਫੜੇ ਗਏ ਵਿਅਕਤੀ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਭਾਨ ਸਿੰਘ ਵਜੋਂ ਹੋਈ ਹੈ ਅਤੇ ਇਸ ਕੋਲੋਂ ਹੋਰ ਪੁੱਛਗਿਛ ਜਾਰੀ ਹੈ।
CIA ਸਟਾਫ ਮੋਗਾ ਦੀ ਪੁਲਸ ਨੇ 3 ਕਿਲੋਂ ਅਫੀਸ ਸਣੇ 2 ਨੂੰ ਕੀਤਾ ਕਾਬੂ
NEXT STORY