ਬਟਾਲਾ (ਬੇਰੀ) : ਅੱਜ ਅੱਧੀ ਰਾਤ ਨੂੰ ਬੱਜਰੀ ਨਾਲ ਭਰਿਆ ਟਰੱਕ ਗਾਂਧੀ ਚੌਕ ਵਿਚ ਪਲਟਣ ਨਾਲ ਉੱਥੇ ਸਥਿਤ ਦੁਕਾਨਾਂ ਦਾ ਮਾਲੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਇਕ ਟਰੱਕ ਨੰ. ਪੀ. ਬੀ. 02 ਸੀ. ਕੇ-8989 ਪਠਾਨਕੋਟ ਤੋਂ ਬੱਜਰੀ ਲੈ ਕੇ ਜੰਡਿਆਲਾ ਗੁਰੂ ਜਾ ਰਿਹਾ ਸੀ। ਜਦ ਇਹ ਟਰੱਕ ਬਟਾਲਾ ਦੇ ਗਾਂਧੀ ਚੌਕ 'ਚ ਪਹੁੰਚਿਆ ਤਾਂ ਡਰਾਈਵਰ ਸੁਖਦੇਵ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਢੱਪਈ ਦੇ ਦੱਸੇ ਅਨੁਸਾਰ ਅੱਗੇ ਆ ਰਹੀ ਕਾਰ ਨੂੰ ਬਚਾਉਂਦੇ ਹੋਏ ਟਰੱਕ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਣ ਟਰੱਕ ਗਾਂਧੀ ਚੌਕ ਸਥਿਤ ਦੁਕਾਨਾਂ ਅੱਗੇ ਜਾ ਪਲਟਿਆ, ਜਿਸ ਨਾਲ ਤਿੰਨ ਦੁਕਾਨਦਾਰਾਂ ਜਿਸ ਵਿਚ ਸਾਈਕਲਾਂ ਦੀ ਦੁਕਾਨ ਦੇ ਮਾਲਕ ਰਜਿੰਦਰ ਕੁਮਾਰ, ਕਰਿਆਨਾ ਸਟੋਰ ਦੇ ਮਾਲਕ ਗੁਲਸ਼ਨ ਕੁਮਾਰ ਅਤੇ ਮਸ਼ੀਨਰੀ ਦੀ ਦੁਕਾਨ ਕਰਦੇ ਵਰੁਣ ਸਾਰੇ ਵਾਸੀ ਬਟਾਲਾ ਦੀਆਂ ਦੁਕਾਨਾਂ ਦੇ ਸ਼ਟਰ ਆਦਿ ਨੁਕਸਾਨੇ ਗਏ ਹਨ, ਜਿਸ ਨਾਲ ਉਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ।
ਉੱਧਰ ਦੂਜੇ ਪਾਸੇ ਪ੍ਰਸਿੱਧ ਸਮਾਜ ਸੇਵਕ ਰਵਿੰਦਰ ਕੁਮਾਰ ਬਿੱਲਾ ਚੌਧਰੀ ਨੇ ਦੱਸਿਆ ਕਿ ਜਿੱਥੇ ਟਰੱਕ ਪਲਟਿਆ ਹੈ, ਉੱਥੇ ਅਕਸਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਇਸ ਲਈ ਉਨ੍ਹਾਂ ਦੀ ਸਥਾਨਕ ਪੁਲਸ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ 'ਚ ਮੰਗ ਹੈ ਕਿ ਸ਼ਹਿਰ 'ਚੋਂ ਟਰੱਕਾਂ ਦੀ ਐਂਟਰੀ ਬੰਦ ਕਰ ਕੇ ਇਨ੍ਹਾਂ ਨੂੰ ਬਾਈਪਾਸ ਰਾਸਤੇ ਤੋਂ ਅੰਮ੍ਰਿਤਸਰ ਜਾਂ ਹੋਰ ਸ਼ਹਿਰਾਂ ਵੱਲ ਭੇਜਿਆ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
18ਵੇਂ ਦਿਨ 701 ਸ਼ਰਧਾਲੂਆਂ ਨੇ ਲਾਂਘੇ ਰਾਹੀਂ ਕੀਤੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ
NEXT STORY