ਬਟਾਲਾ (ਸਾਹਿਲ): ਬੀਤੇ ਦਿਨੀਂ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਬਣੇ ਫਲਾਈਓਵਰ 'ਤੇ ਵਿਆਹ ਸਮਾਗਮ 'ਚ ਜਾ ਰਹੀਆਂ 2 ਕਾਰਾਂ ਦੀ ਆਪਸ ਵਿਚ ਟੱਕਰ ਹੋਣ ਨਾਲ 1 ਲੜਕੀ ਦੀ ਮੌਤ ਅਤੇ 8 ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਆ ਰਹੀ ਇਕ ਆਈ-20 ਕਾਰ ਨੰਬਰ ਪੀ. ਬੀ. 02 ਡੀ. ਸੀ. 4421 ਤੇਜ਼ ਰਫ਼ਤਾਰ 'ਚ ਜਾ ਰਹੀ ਸੀ। ਇਸੇ ਦੌਰਾਨ ਜਦੋਂ ਨੋਸ਼ਹਿਰਾ ਮੱਝਾਂ ਸਿੰਘ ਪੁੱਲ ਦੇ ਉਪਰੋਂ ਦੀ ਲੰਘੀ ਤਾਂ ਦੂਸਰੀ ਕਾਰ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਕਾਰ ਨਾਲ ਜਾ ਵੱਜੀ, ਜਿਸ ਨਾਲ ਕਾਰ 'ਚ ਸਵਾਰ 28 ਸਾਲਾਂ ਕੁੜੀ ਆਈਨਲ ਉਰਫ਼ ਨੋਨਾ ਪੁੱਤਰੀ ਰਾਫਿਲ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਕਮਿਸ਼ਨਰ ਕੋਲ ਪੁੱਜੀ ਸ਼ਿਕਾਇਤ
ਉਸ ਦੀ ਮਾਤਾ ਮਾਰਥਾ, ਸੰਧਿਆ ਗੁਮਟਾਲਾ ਰੋਡ, ਕੁਲਵੰਤ ਕੌਰ ਗੁਰੂ ਨਾਨਕ ਪੁਰਾ, ਰਣਜੀਤ ਸਿੰਘ ਆਦਰਸ਼ ਨਗਰ, ਕੁਲਵਿੰਦਰ ਸਿੰਘ ਹਰੀਪੁਰ, ਨੀਧੀ ਹਰੀਪੁਰ, ਸਾਹਿਲ ਜੁਝਾਰ ਐਵੀਨਿਊ ਵਾਸੀਆਨ ਅੰਮ੍ਰਿਤਸਰ ਜ਼ਖ਼ਮੀ ਹੋ ਗਏ। ਰਾਹਗੀਰਾਂ ਅਤੇ ਪੁਲਸ ਨੇ ਜ਼ਖਮੀਆਂ ਨੂੰ ਹਾਦਸਾਗ੍ਰਸਤ ਕਾਰਾਂ 'ਚੋਂ ਕੱਢ ਕੇ ਸੀ. ਐੱਚ. ਸੀ. ਨੌਸ਼ਹਿਰਾ ਮੱਝਾ ਸਿੰਘ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।ਮੌਕੇ 'ਤੇ ਪੁੱਜੇ ਏ. ਐੱਸ. ਆਈ. ਬਲਦੇਵ ਸਿੰਘ ਅਤੇ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੋਵਾਂ ਵਾਹਨਾ ਨੂੰ ਕਬਜ਼ੇ ਵਿਚ ਲੈ ਕੇ ਮਾਰਥਾ ਪਤਨੀ ਸਵ. ਰਾਫਿਲ ਵਾਸੀ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਵੱਡੀ ਵਾਰਦਾਤ: ਪ੍ਰੇਮ ਸਬੰਧਾਂ ਦੇ ਸ਼ੱਕ 'ਚ ਚਚੇਰੇ ਭਰਾਵਾਂ ਨੂੰ ਇਨੋਵਾ ਕਾਰ ਹੇਠ ਦਰੜਿਆ
ਸੰਘਰਸ਼ ਕਰ ਰਹੇ ਕਿਸਾਨਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕਰੇਗੀ 'ਵੈਟਨਰੀ ਇੰਸਪੈਕਟਰ ਐਸੋਸੀਏਸ਼ਨ'
NEXT STORY