ਬਟਾਲਾ (ਵੈੱਬ ਡੈਸਕ) : ਬਟਾਲਾ ਪਟਾਕਾ ਬਨਾਉਣ ਵਾਲੀ ਫੈਕਟਰੀ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦਾ ਅੱਜ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਧਮਾਕੇ ਨੇ ਕਈ ਘਰਾਂ 'ਚ ਸੱਥਰ ਵਿਛਾ ਦਿੱਤੇ ਹਨ। ਇਸ ਹਾਦਸੇ 'ਚ ਕਿਸੇ ਪਤਨੀ ਦਾ ਸੁਹਾਗ ਉਜੜ ਗਿਆ ਤਾਂ ਕਿਸੇ ਬਜ਼ੁਰਗ ਪਿਤਾ ਦੇ ਬੁਢਾਪੇ ਦਾ ਸਹਾਰਾ ਉਸ ਦਾ ਇਕਲੌਤਾ ਪੁੱਤ ਜਹਾਨੋ ਤੁਰ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਦੀ ਕੋਠੀ ਫੈਕਟਰੀ ਦੇ ਪਿੱਛੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਇਥੇ ਧਮਾਕਾ ਹੋਇਆ ਸੀ ਤੇ ਉਸ ਧਮਾਕੇ 'ਚ ਦੋ ਲੋਕ ਜ਼ਖਮੀ ਵੀ ਹੋਏ ਸਨ। ਇਸ ਦੀ ਸ਼ਿਕਾਇਤ ਵੀ ਸਾਡੇ ਵਲੋਂ ਕੀਤੀ ਗਈ ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ, ਜਿਸ ਦਾ ਇੰਨਾ ਵੱਡਾ ਨਤੀਜਾ ਅੱਜ ਉਨ੍ਹਾਂ ਨੂੰ ਭੁਗਤਣਾ ਪਿਆ ਹੈ।
ਦੱਸ ਦਈਏ ਕਿ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਮਿੰਟ 'ਚ ਹੀ ਦੋ ਮੰਜਲਾਂ ਬਿਲਡਿੰਗ ਮਲਬਾ ਬਣ ਗਈ ਤੇ 200 ਮੀਟਰ ਦੇ ਘੇਰੇ 'ਚ ਸਥਿਤ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ।
ਸਟੇਟ ਵਿਜੀਲੈਂਸ ਬਿਊਰੋ ਨੇ ਸਿਵਲ ਸਰਜਨ ਦਫਤਰ 'ਚ ਮਾਰੀ ਰੇਡ, ਜ਼ਬਤ ਕੀਤੇ ਰਿਕਾਰਡ
NEXT STORY