ਬਠਿੰਡਾ,(ਬਲਵਿੰਦਰ)- ਸ਼ਹਿਰ 'ਚ ਕੋਰੋਨਾ ਵਾਇਰਸ ਦੇ 2 ਕੇਸ ਸਾਹਮਣੇ ਆਏ ਹਨ,ਜਿਨ੍ਹਾਂ 'ਚ ਇਕ ਪਾਜ਼ੇਟਿਵ ਵਿਅਕਤੀ ਜੈਸਲਮੇਰ ਤੋਂ ਆਏ ਮਜ਼ਦੂਰਾਂ 'ਚੋ ਹੈ। ਜਾਣਕਾਰੀ ਮੁਤਾਬਕ ਅੱਜ 46 ਸੈਂਪਲ ਕੋਰੋਨਾ ਵਾਇਰਸ ਦੇ ਟੈਸਟ ਲਈ ਭੇਜੇ ਗਏ ਸਨ, ਜਦਕਿ 137 ਪਹਿਲਾਂ ਹੀ ਬਕਾਇਆ ਸਨ। ਅੱਜ ਦੇਰ ਰਾਤ 183 'ਚੋਂ 139 ਸੈਂਪਲਾਂ ਦੇ ਨਤੀਜੇ ਆ ਗਏ, ਜਦਕਿ 44 ਰਿਪੋਰਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਆਈਆਂ ਰਿਪੋਰਟਾਂ ਅਨੁਸਾਰ 137 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ 2 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਜਿਨ੍ਹਾਂ 'ਚੋਂ ਇਕ ਮਜ਼ਦੂਰ ਹੈ, ਜੋ ਜੈਸਲਮੇਰ ਤੋਂ ਆਇਆ ਸੀ, ਜਦ ਕਿ ਦੂਜਾ ਕੇਸ ਬਠਿੰਡਾ ਸ਼ਹਿਰ ਦੇ ਊਧਮ ਸਿੰਘ ਨਗਰ ਦਾ ਨਿਵਾਸੀ ਹੈ।
ਡੀ.ਸੀ. ਬਠਿੰਡਾ ਨੇ ਉਪਰੋਕਤ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਊਧਮ ਸਿੰਘ ਨਗਰ ਨੂੰ ਸੀਲ ਕਰ ਦਿੱਤਾ ਗਿਆ ਹੈ, ਜਦਕਿ ਕੋਰੋਨਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੋਰੋਨਾ ਕੇਸ ਆਉਣ ਨਾਲ ਜ਼ਿਲਾ ਪ੍ਰਸ਼ਾਸਨ ਸਖ਼ਤੀ ਨਾਲ ਹਰਕਤ 'ਚ ਆ ਗਿਆ ਹੈ ਤੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸੰਪਰਕ 'ਚ ਆਏ ਹੋਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਵਿਦੇਸ਼ਾਂ 'ਚ ਫਸੇ 3000 ਪੰਜਾਬੀਆਂ ਨੇ ਜਤਾਈ ਘਰ ਵਾਪਸੀ ਦੀ ਇੱਛਾ
NEXT STORY