ਬਠਿੰਡਾ (ਅਮਿਤ) : 'ਆਪ' ਨੇਤਾ ਅਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬਲਜਿੰਦਰ ਕੌਰ ਦੀ ਕਾਰ 'ਤੇ ਕੱਲ੍ਹ ਅੱਧੀ ਰਾਤ ਨੂੰ ਹਾਜੀਰਤਨ ਚੌਕ ਨੇੜੇ ਉਸ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ, ਜਦੋਂ ਉਹ ਚੋਣ ਪ੍ਰਚਾਰ ਕਰਕੇ ਵਾਪਸ ਘਰ ਜਾ ਰਹੇ ਸਨ। ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਕੁਝ ਮੁੰਡਿਆਂ ਨੇ ਪਹਿਲਾਂ ਉਸ ਦੀ ਗੱਡੀ ਘੇਰੀ ਅਤੇ ਸ਼ੀਸ਼ੇ ਤੋੜ ਕੇਗੱਡੀ 'ਤੇ ਚੜ੍ਹ ਕੇ ਭੰਗੜੇ ਵੀ ਪਾਏ। ਘਟਨਾ ਤੋਂ ਬਾਅਦ ਬਲਜਿੰਦਰ ਕੌਰ ਆਪਣੇ ਪਤੀ ਤੇ ਵਰਕਰਾਂ ਸਮੇਤ ਧਰਨਾ ਲਗਾ ਕੇ ਸੜਕ 'ਤੇ ਬੈਠ ਗਈ। ਬਲਜਿੰਦਰ ਕੌਰ ਨੇ ਖੁਦ ਇਸ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ।
ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਉਸ ਦੇ ਕਾਫਿਲੇ ਵਿਚ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੁਲਸ ਨੇ ਬਲਜਿੰਦਰ ਕੌਰ ਤੇ ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਤੇ ਪੁਲਸ ਦੇ ਭਰੋਸੇ ਤੋਂ ਬਾਅਦ ਬਲਜਿੰਦਰ ਕੌਰ ਨੇ ਧਰਨਾ ਚੁੱਕਿਆ।
ਸੈਮ ਪਿਤਰੋਦਾ ਦੇ 84 ਦੇ ਕਤਲੇਆਮ ਬਾਰੇ ਬਿਆਨ 'ਤੇ ਪੰਥਕ ਜਥੇਬੰਦੀਆਂ ਦਾ ਮੂੰਹ ਬੰਦ ਕਿਉਂ : ਸੁਖਬੀਰ
NEXT STORY