ਬਠਿੰਡਾ(ਵਰਮਾ) : ਬਾਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਕੁਟੀ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਧਰਨਾ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਆਈ. ਜੀ. ਐੱਮ. ਐੱਮ. ਐੱਫ. ਫਾਰੂਕੀ ਦੇ ਭਰੋਸੇ ’ਤੇ ਬਾਰ ਕੌਂਸਲ ਨੇ ਜਾਂਚ ਪੂਰੀ ਹੋਣ ਤੱਕ ਧਰਨਾ ਖਤਮ ਕਰ ਦਿੱਤਾ। ਉਨ੍ਹਾਂ ਦੱਸਿਆ ਸਾਬਕਾ ਪ੍ਰਧਾਨ ਨਵਦੀਪ ਸਿੰਘ ਜੀਦਾ ਨਾਲ ਟ੍ਰੈਫਿਕ ਪੁਲਸ ਰਣਜੀਤ ਸਿੰਘ ਦਾ ਮਾਮੂਲੀ ਵਿਵਾਦ ਹੋਇਆ ਸੀ ਪਰ ਬਾਅਦ ’ਚ ਤਿੰਨ ਹੋਰ ਲੋਕ ਜਿਸ ’ਚ ਵਿੱਕੀ, ਅਸ਼ੋਕ, ਕਮਲ ਸ਼ਾਮਲ ਹਨ ਨੇ ਹੌਲਦਾਰ ਦੇ ਸਮਰਥਨ ’ਚ ਜੀਦਾ ਨਾਲ ਕੁੱਟ-ਮਾਰ ਕੀਤੀ ਸੀ। ਪੁਲਸ ਨੇ ਇਨ੍ਹਾਂ ਤਿੰਨਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਜਿਸ ਦੀ ਜਾਂਚ ਜਾਰੀ ਹੈ। ਪ੍ਰੈੱਸ ਕਾਨਫਰੰਸ ’ਚ ਸ਼ਾਮਲ ਕੁਟੀ ਤੋਂ ਇਲਾਵਾ ਬਾਰ ਕੌਂਸਲ ਦੇ ਜਨਰਲ ਸਕੱਤਰ ਜਗਮੀਤ ਸਿੰਘ ਸਿੱਧੂ, ਮੀਤ ਪ੍ਰਧਾਨ ਪ੍ਰਸ਼ਾਤ ਸ਼ਰਮਾ, ਸੰਯੁਕਤ ਸਕੱਤਰ ਕੁਲਦੀਪ ਸਿੰਘ ਜੀਦਾ, ਕੈਸ਼ੀਅਰ ਸੀਮਾ ਰਾਣੀ ਨੇ ਕਿਹਾ ਕਿ ਜੀਦਾ ਵਿਰੁੱਧ ਦਰਜ ਮਾਮਲੇ ਸਬੰਧੀ ਪੁਲਸ ਨੇ ਭਰੋਸਾ ਦਿੱਤਾ ਕਿ ਜੇਕਰ ਜਾਂਚ ’ਚ ਉਹ ਬੇਕਸੂਰ ਪਾਏ ਗਏ ਤਾਂ ਮਾਮਲਾ ਖਤਮ ਕਰ ਦਿੱਤਾ ਜਾਵੇਗਾ।
ਕੀ ਸੀ ਮਾਮਲਾ :-
ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ‘ਆਪ’ ਨੇ ਜ਼ਿਲਾ ਕਨਵੀਨਰ ਨਵਦੀਪ ਸਿੰਘ ਜੀਦਾ ਨਾਲ ਪੁਲਸ ਹੌਲਦਾਰ ਰਣਜੀਤ ਸਿੰਘ ਦਾ ਵਨਵੇ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ ਅਤੇ ਮਾਮਲਾ ਕੁੱਟ-ਮਾਰ ਤੱਕ ਪਹੁੰਚ ਗਿਆ ਸੀ ਜਿਸ ਦੇ ਚਲਦੇ ਪੁਲਸ ਨੇ ਜੀਦਾ ’ਤੇ ਮਾਮਲਾ ਦਰਜ ਕਰ ਲਿਆ ਸੀ ਜਿਸ ਨੂੰ ਲੈ ਕੇ ਕੌਂਸਲ ਨੇ ਪੁਲਸ ਖਿਲਾਫ ਲਗਾਤਾਰ 15 ਦਿਨ ਧਰਨਾ ਪ੍ਰਦਰਸ਼ਨ ਕੀਤਾ। 16 ਅਗਸਤ ਨੂੰ ਜੀਦਾ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਅਜੀਤ ਰੋਡ ਵੱਲ ਨੂੰ ਮੁਡ਼ਨ ਲੱਗਾ ਤਾਂ ਉਥੇ ਮੌਜੂਦ ਟ੍ਰੈਫਿਕ ਪੁਲਸ ਹੌਲਦਾਰ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਰੋਕ ਕੇ ਕਿਹਾ ਕਿ ਇਧਰ ਵਨਵੇ ਹੈ। ਹੌਲਦਾਰ ਅਨੁਸਾਰ ਜੀਦਾ ਉਸ ’ਤੇ ਰੋਅਬ ਝਾਡ਼ਨ ਲੱਗਾ ਉਦੋਂ ਉਸ ਨੇ ਮੋਬਾਇਲ ’ਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਗੁੱਸੇ ’ਚ ਆਏ ਜੀਦਾ ਨੇ ਹੱਥ ਮਾਰ ਕੇ ਮੋਬਾਇਲ ਸੁੱਟ ਦਿੱਤਾ। ਉਦੋਂ ਹੀ ਹੌਲਦਾਰ ਜੀਦਾ ਨਾਲ ਭਿਡ਼ ਗਿਆ ਦੋਵਾਂ ਵਿਚਕਾਰ ਝਡ਼ਪ ਹੋਈ ਅਤੇ ਹੌਲਦਾਰ ਦਾ ਸਾਥ ਦੇਣ ਲਈ ਤਿੰਨ ਹੋਰ ਸਿਵਲ ਲੋਕ ਵੀ ਜੀਦਾ ਨਾਲ ਹੱਥੋਪਾਈ ਕਰਨ ਲੱਗੇ। ਪੁਲਸ ਨੇ ਹੌਲਦਾਰ ਦੀ ਸ਼ਿਕਾਇਤ ’ਤੇ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ’ਤੇ ਮਾਮਲਾ ਦਰਜ ਕਰ ਲਿਆ ਸੀ ਜਿਸ ਨੂੰ ਲੈ ਕੇ ਬਾਰ ਕੌਂਸਲ ਧਰਨੇ ’ਤੇ ਬੈਠ ਗਈ ਸੀ। ਮਾਮਲਾ ਹਾਈ ਕੋਰਟ ਦੇ ਚੀਫ ਜਸਟਿਸ ਤੱਕ ਪੁੱਜਾ ਤਾਂ ਉਨ੍ਹਾਂ ਨੇ ਪੁਲਸ ਨੂੰ ਇਸ ਮਾਮਲੇ ’ਚ ਜੀਦਾ ਨੂੰ ਇਨਸਾਫ ਦੇਣ ਲਈ ਕਿਹਾ ਸੀ। ਜੀਦਾ ਦੀ ਸ਼ਿਕਾਇਤ ’ਤੇ ਪੁਲਸ ਨੇ ਹੌਲਦਾਰ ’ਤੇ ਵੀ ਮਾਮਲਾ ਦਰਜ ਕੀਤਾ ਸੀ ਪਰ ਉਸਦੀ ਡੀ. ਡੀ. ਆਰ. ਨਹੀਂ ਦਿੱਤੀ ਸੀ ਜਦਕਿ ਬਾਰ ਕੌਂਸਲ ਉਸ ਦੀ ਮੰਗ ਕਰ ਰਹੀ ਸੀ। ਆਖਿਰ ਆਈ. ਜੀ. ਐੱਮ. ਐੱਫ. ਫਾਰੂਕੀ ਨੇ ਦੋਵੇਂ ਧਿਰਾਂ ਦਾ ਬਚਾਅ ਕਰਦਿਆਂ ਬਾਰ ਕੌਂਸਲ ਨੂੰ ਇਨਸਾਫ ਦਾ ਭਰੋਸਾ ਦਿੱਤਾ ਤੇ ਧਰਨਾ ਖਤਮ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਈ।
ਸਾਵਧਾਨ! ਹੁਣ ਕੂੜੇ ਦੇ ਡੰਪਾਂ 'ਤੇ ਹੋਵੇਗਾ ਪੁਲਸ ਦਾ ਪਹਿਰਾ
NEXT STORY