ਬਠਿੰਡਾ (ਵਰਮਾ, ਅਮਿਤ ਸ਼ਰਮਾ) : ਬਿਨਾਂ ਮਹਿਲਾ ਪੁਲਸ ਮੁਲਾਜ਼ਮ ਦੇ ਸ਼ਾਮ ਦੇ ਸਮੇਂ ਘਰ ਦੀ ਤਲਾਸ਼ੀ ਲੈਣ ਗਏ ਥਾਣਾ ਸੰਗਤ ਦੇ ਏ. ਐੱਸ. ਆਈ. ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ। ਬਠਿੰਡਾ ਪੁਲਸ ਦੇ ਆਈ. ਜੀ. ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ 'ਚ ਏ. ਐੱਸ. ਆਈ. ਘਰ 'ਚ ਮੌਜੂਦ ਇਕ ਔਰਤ ਦਾ ਹੱਥ ਫੜ ਉਸ ਦੇ ਕਮਰੇ 'ਚ ਲਿਜਾ ਕੇ ਪੁੱਛਗਿੱਛ ਕਰਦਾ ਹੈ। ਇਸ ਵਾਇਰਲ ਹੋਈ ਵੀਡੀਓ ਸਬੰਧੀ ਏ. ਐੱਸ. ਆਈ. ਜਸਵਿੰਦਰ ਸਿੰਘ ਕੋਲ ਕੋਈ ਜਵਾਬ ਨਹੀਂ ਹੈ, ਜਦਕਿ ਥਾਣਾ ਸੰਗਤ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਏ. ਐੱਸ. ਆਈ. ਨੂੰ ਸਹੀ ਠਹਿਰਾਅ ਰਹੇ ਹੈ।
ਜਾਣਕਾਰੀ ਅਨੁਸਾਰ ਥਾਣਾ ਸੰਗਤ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਕੋਟਗੁਰੂ ਵਾਸੀ ਮੇਜਰ ਸਿੰਘ ਸ਼ਰਾਬ ਵੇਚਦਾ ਹੈ। ਜਾਣਕਾਰੀ ਦੇ ਆਧਾਰ 'ਤੇ 21 ਜੁਲਾਈ ਸ਼ਾਮ ਨੂੰ ਥਾਣਾ ਸੰਗਤ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਪੁਲਸ ਪਾਰਟੀ ਨਾਲ ਉਕਤ ਘਰ ਦੀ ਤਲਾਸ਼ੀ ਲੈਣ ਗਏ ਸੀ। ਜਦੋਂ ਪੁਲਸ ਪਾਰਟੀ ਉਕਤ ਘਰ 'ਚ ਤਲਾਸ਼ੀ ਲੈਣ ਗਈ ਤਾਂ ਨਾਲ ਉਨ੍ਹਾਂ ਦੇ ਨਾਲ ਕੋਈ ਮਹਿਲਾ ਪੁਲਸ ਮੁਲਾਜ਼ਮ ਨਹੀਂ ਸੀ। ਘਰ ਦੀ ਤਲਾਸ਼ੀ ਲੈਂਦੇ ਸਮੇਂ ਏ. ਐੱਸ. ਆਈ. ਜਸਵਿੰਦਰ ਸਿੰਘ ਤੇ ਇਕ ਹੋਰ ਏ. ਐੱਸ. ਆਈ. ਇਕ ਔਰਤ ਨਾਲ ਗੱਲ ਕਰ ਰਹੇ ਹਨ।
ਇਸ ਦੌਰਾਨ ਏ. ਐੱਸ. ਆਈ. ਜਸਵਿੰਦਰ ਸਿੰਘ ਔਰਤ ਦਾ ਹੱਥ ਫੜ ਉਸ ਨੂੰ ਕਮਰੇ 'ਚ ਲੈ ਕੇ ਜਾ ਰਿਹਾ ਤੇ ਉਸ ਦੇ ਪਿੱਛੇ ਹੀ ਦੂਜਾ ਏ. ਐੱਸ. ਆਈ. ਚਲਾ ਗਿਆ ਹੈ। ਇਸ ਪੂਰੇ ਘਟਨਾਕ੍ਰਮ ਨੂੰ ਕਿਸੇ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਇਸ ਵਾਇਰਲ ਹੋਈ ਵੀਡੀਓ 'ਚ ਸਾਫ਼ ਵਿਖਾਈ ਦੇ ਰਿਹਾ ਏ. ਐੱਸ. ਆਈ. ਜਸਵਿੰਦਰ ਸਿੰਘ ਔਰਤ ਦਾ ਹੱਥ ਫੜ ਕੇ ਉਸ ਨੂੰ ਕਮਰੇ 'ਚ ਲਿਜਾ ਰਿਹਾ ਹੈ। ਜਦ ਇਸ ਘਟਨਾ ਸਬੰਧੀ ਏ. ਐੱਸ. ਆਈ. ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਥਾਣਾ ਸੰਗਤ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਨਹੀਂ ਵੇਖੀ ਪਰ ਜੋ ਏ. ਐੱਸ. ਜਸਵਿੰਦਰ ਸਿੰਘ ਨੇ ਕੀਤਾ, ਉਹ ਠੀਕ ਹੈ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਆਈ. ਜੀ.
ਦੂਜੇ ਪਾਸੇ ਆਈ. ਜੀ. ਐੱਮ. ਐੱਫ. ਫਾਰੂਕੀ ਨੇ ਕਿਹਾ ਸੀ ਕਿ ਉਹ ਵੀਡੀਓ ਨੂੰ ਚੈੱਕ ਕਰ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਏ. ਐੱਸ. ਆਈ. ਖਿਲਾਫ਼ ਕਰਵਾਈ ਹੋਵੇਗੀ।
ਲੁਧਿਆਣਾ : ਐੱਸ. ਟੀ. ਐੱਫ. ਵਲੋਂ 1 ਕਿੱਲੋ ਹੈਰੋਇਨ ਸਮੇਤ ਡਰੱਗ ਮਨੀ ਬਰਾਮਦ
NEXT STORY