ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਵਿਚ ਰਹਿਣ ਵਾਲੀ 14 ਸਾਲਾ ਕੁੜੀ ਨੂੰ ਅੰਮ੍ਰਿਤਸਰ ਲਿਜਾ ਕੇ 2 ਦਿਨ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਇਸ ਮਾਮਲੇ ਵਿਚ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਪੀੜਤ ਪਰਿਵਾਰ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਪੀੜਤਾ ਮੁਤਾਬਕ ਉਸ ਦੀ ਮਕਾਨ ਮਾਲਕਣ ਨੇ ਉਸ ਨੂੰ ਡਰਾ-ਧਮਕਾ ਕੇ ਪ੍ਰਵੇਜ਼ ਖਾਨ ਨਾਂ ਦੇ ਮੁੰਡੇ ਨਾਲ ਜ਼ਬਰਦਸਤੀ ਭੇਜਿਆ ਸੀ ਜੋ ਕਿ ਉਸ ਨੂੰ ਅੰਮ੍ਰਿਤਸਰ ਲੈ ਗਿਆ, ਜਿੱਥੇ ਉਸ ਨਾਲ 2 ਦਿਨ ਜਬਰ-ਜ਼ਨਾਹ ਕੀਤਾ ਗਿਆ ਅਤੇ ਫਿਰ ਉਹ ਮੁੰਡਾ ਉਸ ਨੂੰ ਆਪਣੇ ਰਿਸ਼ਤੇਦਾਰ ਘਰ ਛੱਡ ਗਿਆ, ਜੋ ਕਿ ਇਕ ਪੁਲਸ ਮੁਲਾਜ਼ਮ ਹੈ। ਰਾਮ ਸਵਰੂਪ ਨਾਂ ਦੇ ਮੁਲਾਜ਼ਮ ਨੇ ਪੀੜਤ ਲੜਕੀ ਨੂੰ ਡਰਾਇਆ ਧਮਕਾਇਆ ਅਤੇ ਉਲਟ ਉਸ 'ਤੇ ਹੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਪੀੜਤ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ।
ਉਥੇ ਹੀ ਦੂਜੇ ਪਾਸੇ ਬਠਿੰਡਾ ਦੀ ਕੈਨਾਲ ਚੌਕੀ ਦੇ ਮੁਖੀ ਮੁਤਾਬਕ ਉਨ੍ਹਾਂ ਕੋਲ ਨਾ ਹੀ ਕੋਈ ਸ਼ਿਕਾਇਤ ਅਤੇ ਨਾ ਹੀ ਬਿਆਨ ਦਰਜ ਕਰਾਏ ਗਏ ਹਨ।
ਨਾਕੇਬੰਦੀ ਦੌਰਾਨ 1.32 ਕਰੋੜ ਦੀ ਹੈਰੋਇਨ ਸਣੇ 2 ਤਸਕਰ ਕਾਬੂ
NEXT STORY