ਬਠਿੰਡਾ(ਬਿਊਰੋ)— ਅਜੋਕੇ ਸਮੇਂ ਵਿਚ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਨਾਲੋਂ ਘੱਟ ਨਹੀਂ ਹਨ। ਅਜਿਹੀ ਹੀ ਮਿਸਾਲ ਬਠਿੰਡਾ ਦੇ ਸਟੇਟ ਬੈਂਕ ਆਫ ਇੰਡੀਆ ਵਿਚ ਦੇਖਣ ਨੂੰ ਮਿਲੀ, ਜਿਥੇ ਸਾਰਾ ਸਟਾਫ ਔਰਤਾਂ ਦਾ ਹੀ ਹੈ।

ਇਸ ਸਬੰਧੀ ਮਹਿਲਾ ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਸਾਡੀ ਇਹ ਪਹਿਲੀ ਬਰਾਂਚ ਹੈ ਜਿੱਥੇ ਔਰਤਾਂ ਹੀ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬੈਂਕ ਵਿਚ ਔਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਇਸ ਬੈਂਕ ਵਿਚ ਜ਼ਿਆਦਾਤਰ ਔਰਤਾਂ ਹੀ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਔਰਤਾਂ ਕਿਸੇ ਵੀ ਸਰਕਾਰੀ ਦਫਤਰ ਵਿਚ ਜਾ ਕੇ ਕੰਮ ਕਰਾਉਣ ਲਈ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾਉਂਦੀਆਂ। ਸਿਰਫ ਇਸੇ ਮਕਸਦ ਨਾਲ ਹੀ ਇਹ ਬਰਾਂਚ ਖੋਲੀ ਗਈ ਹੈ। ਦੂਜੇ ਪਾਸੇ ਮੈਨੇਜਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਇਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਔਰਤਾਂ ਨੂੰ ਆਰਥਿਕ ਤੰਗੀ ਨਾ ਆਏ। ਜ਼ਿਕਰਯੋਗ ਹੈ ਕਿ ਅਜੋਕੇ ਸਮੇਂ ਵਿਚ ਔਰਤਾਂ ਕਿਸੇ ਵੀ ਖੇਤਰ ਵਿਚ ਮਰਦਾਂ ਨਾਲੋਂ ਘੱਟ ਨਹੀਂ ਹਨ। ਸਗੋਂ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦਾ ਸਾਥ ਦਿੰਦੀਆਂ ਹਨ ਅਤੇ ਨਾਲ ਹੀ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕਰਦੀਆਂ ਹਨ।

RTA ਦਫਤਰ 'ਚ ਆਇਆ ਜਾਅਲੀ ਲਾਇਸੈਂਸਾਂ ਦਾ ਹੜ੍ਹ
NEXT STORY