ਬਠਿੰਡਾ (ਅਮਿਤ ਸ਼ਰਮਾ) : ਲੋਕ ਇਨਸਾਫ ਪਾਰਟੀ ਦੇ ਸੰਸਥਾਪਕ ਸਿਮਰਜੀਤ ਸਿੰਘ ਬੈਂਸ 'ਤੇ ਮਾਮਲਾ ਦਰਜ ਕਰਨ ਨੂੰ ਲੈ ਕੇ ਪਾਰਟੀ ਵਰਕਰਾਂ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਬੈਂਸ ਵੱਲੋਂ ਸਿਟੀ ਸੈਂਟਰ ਘੋਟਾਲੇ ਨੂੰ ਲੈ ਕੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ 19 ਸਤੰਬਰ ਨੂੰ ਹੋਵੇਗੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਕੈਪਟਨ ਨੇ ਬੈਂਸ 'ਤੇ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰੇਕ ਕਾਰਜਕਾਰੀ ਚੱਟਾਨ ਵਾਂਗ ਵਿਧਾਇਕ ਬੈਂਸ ਨਾਲ ਖੜ੍ਹਾ ਹੈ। ਜੇਕਰ ਸਰਕਾਰ ਨੇ ਬੈਂਸ 'ਤੇ ਦਰਜ ਕੀਤੇ ਮੁਕੱਦਮੇ ਨੂੰ ਰੱਦ ਨਹੀਂ ਤਾਂ ਲੋਕ ਇਨਸਾਫ ਪਾਰਟੀ ਅਗਲੀ ਰਣਨੀਤੀ ਤੈਅ ਕਰਕੇ ਪੂਰੇ ਸੂਬੇ ਵਿਚ ਧਰਨੇ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ ਨਹੀਂ ਕਰੇਗੀ।
ਬੈਂਸ ਖਿਲਾਫ ਪਰਚਾ ਹੋਣ 'ਤੇ ਭੜਕੀ ਲੋਕ ਇਨਸਾਫ ਪਾਰਟੀ, ਫੂਕਿਆ ਕੈਪਟਨ ਦਾ ਪੁਤਲਾ
NEXT STORY