ਬਠਿੰਡਾ (ਪਰਮਿੰਦਰ) : ਵੀਰਵਾਰ ਨੂੰ ਬਠਿੰਡਾ ਜ਼ਿਲੇ 'ਚ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਜਿਸ ਕਾਰਣ ਪੂਰਾ ਦਿਨ ਆਸਮਾਨ ਤੋਂ ਅੱਗ ਵਰ੍ਹਦੀ ਰਹੀ। ਅੱਤ ਦੀ ਗਰਮੀ ਕਾਰਣ ਬਾਜ਼ਾਰਾਂ ਵਿਚ ਵੀ ਸੰਨਾਟਾ ਛਾਇਆ ਰਿਹਾ ਅਤੇ ਲੋਕ ਘਰਾਂ ਅਤੇ ਵਪਾਰਕ ਸਥਾਨਾਂ ਅੰਦਰ ਹੀ ਬੈਠੇ ਰਹੇ। ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਲਗਾਤਾਰ ਚਲ ਰਹੀ ਲੂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ ਤੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਕੁਝ ਦਿਨ ਪਹਿਲਾ ਹੋਈ ਹਲਕੀ ਬਾਰਿਸ਼ ਕਾਰਣ ਲੋਕਾਂ ਨੂੰ ਕੁਝ ਰਾਹਤ ਮਿਲੀ ਸੀ ਪਰ ਹੁਣ ਨਜ਼ਦੀਕੀ ਭਵਿੱਖ ਵਿਚ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਅਤੇ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦਾ ਅਨੁਮਾਨ ਹੈ। ਬਠਿੰਡਾ 'ਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਇਸ ਸਾਲ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। 27 ਮਈ ਨੂੰ ਵੱਧ ਤੋਂ ਵੱਧ ਤਾਪਮਾਨ 23.5, 28 ਨੂੰ 42.5 ਅਤੇ 29 ਨੂੰ 43.5 ਡਿਗਰੀ ਰਿਕਾਰਡ ਹੋਇਆ ਸੀ। ਅਜਿਹੇ ਵਿਚ ਤਾਪਮਾਨ ਪ੍ਰਤੀਦਿਨ ਇਕ ਡਿਗਰੀ ਸੈਲਸੀਅਸ ਦੇ ਹਿਸਾਬ ਨਾਲ ਵਧ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਗਰਮੀ ਹੋਰ ਵਧਣ ਦੀ ਸੰਭਾਵਨਾ ਹੈ।
ਮਾਮਲਾ ਆਟੋ ਯੂਨੀਅਨ 'ਚ ਹੋਏ ਝਗੜੇ ਦਾ: 2 ਧਿਰਾਂ 'ਚ ਚੱਲੇ ਇੱਟਾਂ-ਰੋੜੇ
NEXT STORY