ਬਠਿੰਡਾ (ਕੁਨਾਲ) : ਬਠਿੰਡਾ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ 'ਤੇ 31 ਜਨਵਰੀ 2011 ਨੂੰ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ। ਤੇਜ਼ਾਬ ਸੁੱਟਣ ਵਾਲਾ ਕੋਈ ਨਹੀਂ ਸਗੋਂ ਅਮਨਪ੍ਰੀਤ ਦਾ ਜੀਜਾ ਹੀ ਸੀ।
ਦਰਅਸਲ ਅਮਨਪ੍ਰੀਤ ਦਾ ਜੀਜਾ ਉਸ ਨੇ ਗਲਤ ਨਜ਼ਰ ਰੱਖਦਾ ਸੀ ਅਤੇ ਉਸ ਨਾਲ ਗਲਤ ਹਕਰਤ ਕਰਨ ਦਾ ਕੋਈ ਮੌਕਾ ਨਹੀਂ ਸੀ ਛੱਡਦਾ। ਪੀੜਤਾ ਵੱਲੋਂ ਹਰ ਵਾਰ ਉਸ ਦੀਆਂ ਹਰਕਤਾਂ ਨੂੰ ਅਣਗੌਲਿਆ ਕੀਤਾ ਜਾਂਦਾ ਰਿਹਾ। ਪੀੜਤਾ ਸੋਚਦੀ ਸੀ ਕਿ ਜੇਕਰ ਉਸ ਨੇ ਆਪਣੀ ਭੈਣ ਜਾਂ ਪਰਿਵਾਰ ਨੂੰ ਇਸ ਹਰਕਤ ਬਾਰੇ ਦੱਸਿਆ ਤਾਂ ਉਸ ਦੀ ਭੈਣ ਦਾ ਘਰ ਨਹੀਂ ਵੱਸਣਾ। ਫਿਰ ਇਕ ਦਿਨ ਅਜਿਹਾ ਆਇਆ ਕਿ ਪਰੇਸ਼ਾਨ ਹੋਈ ਪੀੜਤਾ ਨੇ ਆਪਣੇ ਜੀਜੇ ਨੂੰ ਛੱਪੜ ਮਾਰ ਦਿੱਤਾ, ਜਿਸ ਉਪਰੰਤ ਕੁੱਝ ਦਿਨਾਂ ਬਾਅਦ ਹੀ ਉਸ ਦੇ ਜੀਜੇ ਨੇ ਬਦਲੇ ਦੀ ਭਾਵਨਾ ਵਿਚ ਉਸ 'ਤੇ 31 ਜਨਵਰੀ 2011 ਨੂੰ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਚਿਹਰਾ ਝੁਲਸ ਗਿਆ। ਅਮਨਪ੍ਰੀਤ ਦੇ ਚਿਹੜੇ ਦੀਆਂ ਹੁਣ ਤੱਕ 28 ਸਰਜਰੀਆਂ ਹੋ ਚੁੱਕੀਆਂ ਹਨ।
ਪੀੜਤਾ ਦਾ ਕਹਿਣਾ ਹੈ ਕਿ ਔਖੀ ਘੜੀ ਵਿਚ ਉਸ ਦੇ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਵੀ ਸਿਆਸੀ ਪਾਰਟੀ ਜਾਂ ਸੰਸਥਾ ਨੇ ਕੋਈ ਮਦਦ ਨਹੀਂ ਕੀਤੀ ਅਤੇ ਦੋਸ਼ੀ ਨੂੰ ਵੀ ਕੁੱਝ ਹੀ ਮਹੀਨਿਆਂ ਦੀ ਕੈਦ ਹੋਈ ਅਤੇ ਕੁੱਝ ਸਾਲ ਬਾਅਦ ਉਹ ਬਰੀ ਵੀ ਹੋ ਗਿਆ ਪਰ ਉਸ ਦੇ ਚਿਹਰੇ 'ਤੇ ਸਾਰੀ ਉਮਰ ਦਾ ਦਾਗ ਛੱਡ ਗਿਆ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਨੂੰ ਸਜ਼ਾ ਨਹੀਂ ਹੁੰਦੀ ਉਦੋਂ ਤੱਕ ਉਸ ਦੀ ਇਨਸਾਫ ਦੀ ਜੰਗ ਜਾਰੀ ਹੈ।
'ਗਾਵਾਂ' ਨੂੰ ਪੱਠੇ ਪਾਉਣ ਦੀ ਥਾਂ ਲਾ ਰਹੇ ਬੇਹੋਸ਼ੀ ਦੇ ਟੀਕੇ, ਵੈਟਰਨਰੀ ਡਾਕਟਰ ਦਾ ਖੁਲਾਸਾ
NEXT STORY