ਬਠਿੰਡਾ (ਵਰਮਾ) : ਬਠਿੰਡਾ-ਅ੍ਰੰਮਿਤਸਰ ਹਾਈਵੇ 'ਤੇ ਉਸ ਸਮੇਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸਕਾਰਪੀਓ ਸਵਾਰ ਗੱਡੀ 'ਚ ਆਏ ਲਗਭਗ ਅੱਧਾ ਦਰਜਨ ਨੌਜਵਾਨਾਂ ਨੇ ਬਿਨਾਂ ਖੌਫ਼ ਗੋਲੀਆਂ ਚਲਾਈਆਂ ਜਿਸ 'ਚ ਘਾਤਕ ਹਥਿਆਰ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਕੇ ਘਟਨਾ ਸਥਾਨ ਨੂੰ ਘੇਰੇ 'ਚ ਲੈ ਲਿਆ। ਗੋਲੀਬਾਰੀ 'ਚ ਕਾਰ ਚਾਲਕ ਦੇ ਮੱਥੇ 'ਤੇ ਗੋਲੀ ਲੱਗੀ, ਜਦਕਿ ਕਾਰ 'ਚ ਸਵਾਰ ਤਿੰਨ ਹੋਰ ਸਾਥੀਆਂ 'ਤੇ ਵੀ ਗੋਲੀਆਂ ਚਲਾਈਆਂ ਅਤੇ ਬੇਸਬਾਲ ਨਾਲ ਹਮਲਾ ਕਰ ਕੇ ਕੁੱਟਮਾਰ ਕੀਤੀ ਅਤੇ ਕਾਰ ਨੂੰ ਨੁਕਸਾਨ ਪਹੁੰਚਾਇਆ। ਘਟਨਾ ਦੁਪਹਿਰ ਢਾਈ ਵਜੇ ਦੀ ਹੈ ਜਦੋਂ ਸੈਂਪਲ ਹੋਟਲ ਦੇ ਨਜ਼ਦੀਕ ਪਰਜਾਪਤ ਕਾਲੋਨੀ ਨੂੰ ਜਾਣ ਵਾਲੇ ਰਸਤੇ 'ਤੇ ਅਚਾਨਕ 4-5 ਗੱਡੀਆਂ ਰੁਕੀਆਂ ਜਿਸ 'ਚ 20-25 ਨੌਜਵਾਨ ਸਵਾਰ ਸਨ। ਕੁਝ ਦੇਰ ਰੁਕਣ ਤੋਂ ਬਾਅਦ ਕੇਵਲ ਇਕ ਗੱਡੀ ਲਾਲ ਰੰਗ ਦੀ ਸਕੌਡਾ ਕਾਰ ਖੜ੍ਹੀ ਰਹੀ ਅਤੇ ਸਫ਼ੈਦ ਰੰਗ ਦੀ ਇਕ ਸਕਾਰਪੀਓ ਗੱਡੀ, ਉੱਥੇ ਪਹੁੰਚੀ ਜਿਸ 'ਚ ਅੱਧਾ ਦਰਜਨ ਨੌਜਵਾਨ ਹਥਿਆਰਾਂ ਨਾਲ ਲੈਸ ਸਨ। ਗੱਡੀ 'ਚੋਂ ਉਤਰ ਕੇ ਗੈਗਸਟਰਾਂ ਨੇ ਲਾਲ ਰੰਗ ਦੀ ਗੱਡੀ 'ਤੇ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)
ਇਸ ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਲਗਭਗ 10 ਰਾਊਂਡ ਫਾਇਰ ਕੀਤੇ ਜਿਸ 'ਚ 12 ਬੋਰ ਦੀ ਬੰਦੂਕ,315 ਬੋਰ ਦੀ ਬੰਦੂਕ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਗਿਆ। ਕੁਝ ਨੌਜਵਾਨਾਂ ਦੇ ਕੋਲ ਬੇਸਬਾਲ ਅਤੇ ਡੰਡੇ ਮੌਜੂਦ ਸਨ ਜਿਨ੍ਹਾਂ ਨੇ ਕਾਰ 'ਚ ਬੈਠੇ ਲੋਕਾਂ 'ਤੇ ਹਮਲਾ ਕਰ ਦਿੱਤਾ ਅਤੇ ਕਾਰ ਦੇ ਸ਼ੀਸ਼ੇ ਤੋੜ ਕੇ ਕਾਰ ਨੂੰ ਨੁਕਸਾਨ ਪਹੁੰਚਾਇਆ। ਮ੍ਰਿਤਕ ਨੌਜਵਾਨ ਦੀ ਪਛਾਣ ਲਲਿਤ ਕੁਮਾਰ ਵਜੋਂ ਹੋਈ ਜੋ ਪਰਸਰਾਮ ਨਗਰ ਵਾਸੀ ਹੈ। ਇਸ ਸਥਾਨ 'ਤੇ ਆਮ ਤੌਰ 'ਤੇ ਇੱਟਾਂ-ਰੋੜੇ ਦੀਆਂ ਭਰੀਆਂ ਟਰਾਲੀਆਂ ਆਦਿ ਹਮੇਸ਼ਾ ਖੜ੍ਹੀਆਂ ਰਹਿੰਦੀਆਂ ਹਨ। ਜਿੱਥੋਂ ਤੱਕ ਦਰਜਨਾਂ ਲੋਕ ਉੱਥੇ ਮੌਜੂਦ ਵੀ ਰਹਿੰਦੇ ਹਨ ਪਰ ਘਟਨਾ ਦੇ ਬਾਰੇ 'ਚ ਕੋਈ ਬੋਲਣ ਨੂੰ ਤਿਆਰ ਨਹੀਂ ਸੀ।
ਇਹ ਵੀ ਪੜ੍ਹੋਂ : ਬੁੱਢੀ ਬੀਬੀ ਦੀ ਮੌਤ ਦੇ ਰੋਸ ਵਜੋਂ ਬੁੱਧੀਜੀਵੀਆਂ ਵਲੋਂ ਪਰਿਵਾਰ ਨੂੰ ਦਿੱਤਾ ਜਾਵੇਗਾ 'ਲਾਹਣਤ ਐਵਾਰਡ'
ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਉਨ੍ਹਾਂ ਦੇ ਹੱਥ ਕੋਈ ਸੁਰਾਗ ਨਹੀ ਲੱਗਿਆ। ਪੁਲਸ ਨੇ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਪਰਮਜੀਤ ਸਿੰਘ, ਡੀ. ਐੱਸ. ਪੀ. ਅਸਵੰਤ ਸਿੰਘ,ਥਾਣਾ ਕੋਤਵਾਲੀ ਇੰਚਾਰਜ ਦਵਿੰਦਰ ਸਿੰਘ, ਥਾਣਾ ਸਿਵਲ ਲਾਈਨ ਦੇ ਇੰਚਾਰਜ ਰਵਿੰਦਰ ਕੁਮਾਰ, ਸੀ. ਆਈ. ਏ. ਇੰਚਾਰਜ ਜਗਦੀਸ਼ ਸ਼ਰਮਾ ਦੇ ਨਾਲ ਫੋਰੈਸਿਕ ਸਟਾਫ਼ ਅਤੇ ਸੈਂਕੜੇ ਪੁਲਸ ਕਰਮਚਾਰੀ ਮੌਜੂਦ ਸਨ। ਇਸ ਮਾਮਲੇ 'ਚ ਪੁਲਸ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਜਾਣਕਾਰੀ ਇਕੱਠੀ ਕਰਕੇ ਉਹ ਆਦੇਸ਼ ਹਸਪਤਾਲ ਵੱਲ ਚਲੇ ਗਏ ਜਿੱਥੇ ਜ਼ਖਮੀ ਲਲਿਤ ਨੂੰ ਲਿਜਾਇਆ ਗਿਆ। ਪਤਾ ਲੱਗਾ ਹੈ ਆਦੇਸ਼ ਹਸਪਤਾਲ ਤੋਂ ਜ਼ਖਮੀ ਨੂੰ ਪੀ. ਜੀ. ਆਈ. ਲਈ ਰੈਫ਼ਰ ਕਰ ਦਿੱਤਾ। ਜਦਕਿ ਹਮਲਾਵਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।
'ਨਸ਼ਾ ਛੁ਼ਡਾਊ ਕੇਂਦਰ' 'ਚ ਅੱਧੀ ਰਾਤੀਂ ਵਾਪਰੀ ਵਾਰਦਾਤ, ਵੱਡਾ ਕਾਰਾ ਕਰ ਗਏ ਸ਼ਾਤਰ ਚੋਰ
NEXT STORY