ਬਠਿੰਡਾ (ਅਮਿਤ ਸ਼ਰਮਾ) : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਲੀਚੀ ਵਿਚ ਕੀੜਾ ਦਿਖਾਇਆ ਜਾ ਰਿਹਾ ਹੈ, ਜਿਸ 'ਤੇ ਬਠਿੰਡਾ ਵਿਚ ਬੱਚਿਆਂ ਦੇ ਮਾਹਰ ਡਾਕਟਰ ਸਤੀਸ਼ ਜਿੰਦਲ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਸਟੱਡੀ ਮੁਤਾਬਕ ਲੀਚੀ ਵਿਚ ਕੋਈ ਕੀੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਬੱਚੇ ਰਾਤ ਨੂੰ ਖਾਣਾ ਨਹੀਂ ਖਾਂਦੇ ਅਤੇ ਸਵੇਰੇ ਖਾਲੀ ਪੇਟ ਲੀਚੀ ਖਾ ਰਹੇ ਹਨ, ਉਨ੍ਹਾਂ ਨੂੰ ਲੀਚੀ ਵਿਚੋਂ ਨਿਕਲਣ ਵਾਲਾ ਐਨਜਾਇਮ ਪ੍ਰਭਾਵਿਤ ਕਰਦਾ ਹੈ। ਕਿਉਂਕਿ ਇਹ ਐਨਜਾਇਮ ਗੁਲੂਕੋਜ਼ ਨਹੀਂ ਬਣਨ ਦਿੰਦਾ, ਜਿਸ ਕਾਰਨ ਬੱਚੇ ਬੀਮਾਰ ਹੋ ਰਹੇ ਹਨ ਅਤੇ ਉਲਟੀ ਦਸਤ ਲੱਗ ਜਾਂਦੇ ਹਨ।
ਡਾਕਟਰ ਦਾ ਕਹਿਣਾ ਹੈ ਕਿ ਬੱਚਿਆਂ ਵਿਚ ਨਿਊਟਰੀਸ਼ਨ ਦੀ ਮਾਤਰਾ ਪੂਰੀ ਹੋਣੀ ਚਾਹੀਦੀ ਹੈ। ਪਰਿਵਾਰਕ ਮੈਂਬਰ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਸਹੀ ਖਾਣਾ ਦੇਣ, ਕਿਉਂਕਿ ਜੇਕਰ ਬੱਚੇ ਵਿਚ ਗੁਲੂਕੋਜ਼ ਦੀ ਕਮੀ ਹੋਵੇਗੀ ਅਤੇ ਉਹ ਸਵੇਰੇ ਉਠ ਕੇ ਲੀਚੀ ਖਾਏਗਾ ਤਾਂ ਉਸ ਨੂੰ ਇਹ ਦਿਮਾਗੀ ਬੁਖਾਰ ਲਾਜ਼ਮੀ ਹੋਵੇਗਾ। ਫਿਲਹਾਲ ਪੰਜਾਬ ਵਿਚ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਬਿਹਾਰ ਦੇ ਮੁਜ਼ੱਫਰਪੁਰ 'ਚ ਫੈਲੇ ਐਕਿਊਟ ਇੰਸੇਫਲਾਈਟਿਸ ਸਿੰਡਰੋਮ ਯਾਨੀ ਕਿ ਚਮਕੀ ਬੁਖਾਰ ਜਿਸ ਨੂੰ ਦਿਮਾਗੀ ਬੁਖਾਰ ਵੀ ਕਿਹਾ ਜਾਂਦਾ ਹੈ। ਇਸ ਬੁਖਾਰ ਨੂੰ ਲੀਚੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਲੀਚੀ ਖਾਣ ਨਾਲ ਬੱਚੇ ਬੀਮਾਰ ਹੋ ਰਹੇ ਹਨ।
ਗੋਦ ਲਏ ਪੁੱਤ ਦਾ ਕਾਰਾ, ਕੀਤਾ ਪਿਉ ਦਾ ਕਤਲ
NEXT STORY