ਬਠਿੰਡਾ (ਅਮਿਤ ਸ਼ਰਮਾ) : ਇਕ ਵਿਅਕਤੀ ’ਤੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕਰਨ ਦੇ ਦੋਸ਼ ਵਿਚ ਬਠਿੰਡਾ ਦੇ ਐੈੱਸ.ਐੈੱਸ.ਪੀ. ਨਾਨਕ ਸਿੰਘ ਵੱਲੋਂ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ-1 ਦੇ ਇੰਸਪੈਕਟਰ ਸਮੇਤ 4 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦਰਅਸਲ ਕੁਲਦੀਪ ਸਿੰਘ ਨਾਂ ਦੇ ਵਿਅਕਤੀ ’ਤੇ ਕੁੱਝ ਦਿਨ ਪਹਿਲਾਂ ਸੀ.ਆਈ.ਏ. ਸਟਾਫ-1 ਨੇ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਕਤ ਵਿਅਕਤੀ ਨੇ ਜ਼ਿਲ ਪੁਲਸ ਮੁਖੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਕਾਰਵਾਈ ਦੌਰਾਨ ਸਾਫ ਹੋਇਆ ਕਿ ਕੁਲਦੀਪ ਸਿੰਘ ’ਤੇ ਨਸ਼ੇ ਨੂੰ ਲੈ ਕੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਫਿਰ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਬਠਿੰਡਾ ਸੀ.ਆਈ.ਏ. ਸਟਾਫ-1 ਦੇ ਮੁਖੀ ਅੰਮ੍ਰਿਤਪਾਲ ਭਾਟੀ ਸਮੇਤ 4 ਪੁਲਸ ਮੁਲਾਜ਼ਮਾਂ ਨੂੰ ਮੁਹੱਤਲ ਕਰ ਦਿੱਤਾ ਗਿਆ।
ਅੰਮਿ੍ਰਤਸਰ : ਪੁਲਸ ਮੁਲਾਜ਼ਮਾਂ ਨੇ ਕੁੱਟਿਆ ਆਪਣਾ ਹੀ ਸੀਨੀਅਰ ਅਫਸਰ (ਵੀਡੀਓ)
NEXT STORY