ਬਠਿੰਡਾ (ਬਿਊਰੋ) - ਬਠਿੰਡਾ ਜ਼ਿਲੇ 'ਚ ਮੱਧੂ ਮੱਖੀ ਪਾਲਣ ਦਾ ਧੰਦਾ ਕਰਕੇ ਸ਼ਹਿਦ ਬਣਾਉਣ ਵਾਲੇ ਕਿਸਾਨਾਂ ਦਾ ਸ਼ਹਿਦ ਪੁਰੇ ਦੇਸ਼ 'ਚ ਮਸ਼ਹੂਰ ਹੈ। ਇਸ ਸ਼ਹਿਦ ਨੂੰ ਲੋਕਾਂ ਦੇ ਨਾਲ-ਨਾਲ ਦੇਸ਼ ਦੇ 2 ਰਾਸ਼ਟਰਪਤੀ ਵੀ ਖਾਹ ਚੁੱਕੇ ਹਨ। ਮੱਧੂ ਮੱਖੀ ਪਾਲਣ ਦਾ ਇਹ ਕੰਮ ਬਠਿੰਡਾ ਦੇ ਕਿਸਾਨ ਗੁਰਚਰਨ ਸਿੰਘ ਪਿਛਲੇ 30 ਸਾਲਾ ਤੋਂ ਕਰਦੇ ਆ ਰਹੇ ਹਨ। ਆਪਣੇ ਇਸ ਕੰਮ ਕਾਰਨ ਕਿਸਾਨ ਗੁਰਚਰਨ ਸਿੰਘ ਅੱਜ ਕਈ ਮੁਕਾਮ ਹਾਸਲ ਕਰ ਚੁੱਕੇ ਹਨ।
ਜਗਬਾਣੀ ਦੇ ਪੱਤਰਕਾਰਨ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਮੱਧੂ ਮੱਖੀ ਪਾਲਣ ਦਾ ਕੰਮ ਉਨ੍ਹਾਂ ਨੇ 1990 'ਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੈਂਨਿਗ ਲੈ ਕੇ ਸ਼ੁਰੂ ਕੀਤਾ ਸੀ। ਉਸ ਸਮੇਂ ਸਾਡੇ ਪਿੰਡ 'ਚੋਂ ਮੈਂ ਇਕੱਲਾ ਹੀ ਇਹ ਕੰਮ ਕਰਦਾ ਸੀ ਅਤੇ ਮੱਧੂ ਮੱਖੀਆਂ ਦਾ ਸਾਮਾਨ ਲੈਣ 'ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਸੀ। ਸਾਨੂੰ ਮੱਧੂ ਮੱਖੀਆਂ ਦੇ ਬਾਰੇ ਕੁਝ ਪਤਾ ਨਹੀਂ ਸੀ ਕਿ ਇਹ ਕੀ ਹੁੰਦੀਆਂ ਹਨ, ਕਿਵੇ ਲੜਦੀਆਂ ਹਨ ਅਤੇ ਡੰਗ ਕਿਵੇਂ ਮਾਰਦੀਆਂ ਹਨ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਮੱਧੂ ਮੱਖੀਆਂ ਦਾ ਬਹੁਤ ਸਾਰੀ ਸਿੱਖਿਆਂ ਹਾਸਲ ਕੀਤੀ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਈ। ਅੱਜ ਅਸੀਂ ਸਾਰੇ ਮਿਲ ਕੇ ਮੱਧੂ ਮੱਖੀ ਪਾਲਣ ਦਾ ਧੰਦਾ ਬਹੁਤ ਚੰਗੇ ਤਰੀਕੇ ਨਾਲ ਕਰ ਰਹੇ ਹਾਂ, ਜਿਸ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਹੋ ਰਿਹਾ ਹੈ।
ਮੱਧੂ ਮੱਖੀ ਦਾ ਕੱਚਾ ਮਾਰਗ ਫੁੱਲ ਹੈ। ਫੁੱਲਾਂ ਕੋਲ ਮੱਧੂ ਮੱਖੀ ਨੂੰ ਲੈ ਕੇ ਅਸੀਂ ਨਹੀਂ ਜਾ ਸਕਦੇ ਪਰ ਮੱਧੂ ਮੱਖੀਆਂ ਨੂੰ ਫੁੱਲਾਂ ਕੋਲ ਲੈ ਕੇ ਜਾਇਆ ਜਾ ਸਕਦਾ ਹੈ। ਮੱਧੂ ਮੱਖੀਆਂ ਨੂੰ ਵੱਖ-ਵੱਖ ਸ਼ਹਿਰਾਂ ਅਤੇ ਦੇਸ਼ 'ਚ ਲਿਜਾਇਆ ਜਾਂਦਾ ਹੈ, ਜਿਥੇ ਉਹ ਵੱਖ-ਵੱਖ ਤਰ੍ਹਾਂ ਦੇ ਫੁੱਲਾਂ 'ਤੇ ਬੈਠ ਕੇ ਉਨ੍ਹਾਂ ਦਾ ਰਸ ਚੂਸਦੀਆਂ ਹਨ। ਇਸ ਨਾਲ ਫਸਲਾਂ ਦਾ ਝਾੜ ਵਧਦਾ ਹੈ ਅਤੇ ਫੁੱਲਾਂ ਤੋਂ ਸ਼ਹਿਦ ਆਉਂਦਾ ਰਹਿੰਦਾ ਹੈ। ਮੱਧੂ ਮੱਖੀਆਂ ਨੂੰ ਪਾਲਣ ਦਾ ਕੰਮ ਬਹੁਤ ਵਧੀਆ ਹੈ। ਇਸ ਨਾਲ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ। ਉਨ੍ਹਾਂ ਦੱਸਿਆ ਕਿ ਉਹ ਮੱਧੂ ਮੱਖੀਆਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ ਫਰਵਰੀ ਤੱਕ ਰਾਜਸਥਾਨ ਲੈ ਕੇ ਜਾਂਦੇ ਹਨ। ਮੱਧੂ ਮੱਖੀਆਂ ਸਰੋਂ ਦੇ ਫੁੱਲਾਂ ਤੋਂ, ਸਫੇਦੇ ਦੇ ਫੁੱਲਾਂ ਤੋਂ, ਸੂਰਜ ਮੁਖੀ ਦੇ ਫੁੱਲਾਂ ਤੋਂ, ਬਰਸ਼ੀਸ ਆਦਿ ਤੋਂ ਸ਼ਹਿਦ ਇਕੱਠਾ ਕਰਦੀਆਂ ਹਨ।
ਕੈਪਟਨ ਨੇ ਕਾਂਗਰਸੀ ਆਗੂ ਬੌਬੀ ਸਹਿਗਲ ਨੂੰ ਸੌਂਪੀਆਂ ਦੋ ਵੱਡੀਆਂ ਜ਼ਿੰਮੇਵਾਰੀਆਂ
NEXT STORY