ਬਠਿੰਡਾ (ਮਨੀਸ਼) : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਖਿਲਾਫ ਜੰਮ ਕੇ ਭੜਾਸ ਕੱਢੀ ਹੈ। ਦਰਅਸਲ ਬਿੱਟੂ ਅੱਜ ਇਕ ਕੇਸ 'ਚ ਬਠਿੰਡਾ ਵਿਖੇ ਅਦਾਲਤ 'ਚ ਪੇਸ਼ ਹੋਣ ਲਈ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਜਾਂ ਪੰਜਾਬ ਦੀ ਵਜ਼ਾਰਤ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਤਾਂ ਇਸ 'ਤੇ ਬਿੱਟੂ ਨੇ ਕਿਹਾ ਕਿ ਜੇਕਰ ਕੋਈ ਬਾਹਰੋਂ ਆ ਕੇ ਮਨਿਸਟਰੀ ਲੈ ਲਵੇ ਤਾਂ ਕਾਂਗਰਸੀ ਕਿਥੇ ਜਾਣਗੇ।
ਬਿੱਟੂ ਨੇ ਕਿਹਾ ਕਿ ਜੇਕਰ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਮੁੱਖ ਮੰਤਰੀ ਮੰਨਦੇ ਤਾਂ ਪੰਜਾਬ ਕਾਂਗਰਸ ਵਿਚ ਚੰਗੀ ਵਾਜ਼ਾਰਤ ਹਾਸਲ ਕਰ ਸਕਦੇ ਸਨ ਪਰ ਉਨ੍ਹਾਂ ਨੇ ਆਪਣੇ ਅੰਦਾਜ਼ ਵਿਚ ਛੱਕਾ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਬਿੱਟੂ ਨੇ ਕਿਹਾ ਕਿ ਸਿੱਧੂ ਦਾ ਰੋਲ ਬੀ. ਜੇ. ਪੀ. ਵਿਚ ਅਜਿਹਾ ਹੀ ਸੀ।
ਗੌਰਤਲਬ ਹੈ ਕਿ ਇਕ ਸਮੇਂ ’ਚ ਰਵਨੀਤ ਬਿੱਟੂ ਨੇ ਹੀ ਸਿੱਧੂ ਖਿਲਾਫ ਪੋਸਟਰ ਲਗਵਾਏ ਸਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਮੰਨਦੇ ਹਨ।
ਦੱਸ ਦੇਈਏ ਕਿ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਬਠਿੰਡਾ ਕੋਰਟ ਵਿਚ ਪੇਸ਼ੀ ਲਈ ਪਹੁੰਚੇ ਸਨ ਪਰ ਕੋਈ ਚਾਲਾਨ ਪੇਸ਼ ਨਾ ਹੋਣ ਕਾਰਨ ਕੋਰਟ ਵੱਲੋਂ ਫਿਲਹਾਲ ਬਿੱਟੂ ਨੂੰ ਰਾਹਤ ਦੇ ਦਿੱਤੀ ਗਈ ਹੈ। ਹੁਣ ਜਦੋਂ ਕੋਈ ਚਾਲਾਨ ਪੇਸ਼ ਹੋਵੇਗਾ ਉਸ ਤੋਂ ਬਾਅਦ ਅਗਲੀ ਪੇਸ਼ੀ ਦੀ ਤਰੀਕ ਤੈਅ ਕੀਤੀ ਜਾਏਗੀ। ਬਿੱਟੂ ਨੇ ਦੱਸਿਆ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਬਠਿੰਡਾ ਵਿਚ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਵਿਚ ਉਹ ਸ਼ਾਮਲ ਹੋਏ ਸਨ। ਇਸ ਦੌਰਾਨ ਉਥੇ ਆਪਸੀ ਝੜਪ ਹੋ ਗਈ ਅਤੇ ਉਨ੍ਹਾਂ 'ਤੇ ਉਦੋਂ ਕੁੱਝ ਮੁਕੱਦਮੇ ਦਰਜ ਕੀਤੇ ਗਏ ਸਨ, ਜਿਸ ਸਬੰਧ ਵਿਚ ਉਹ ਕੋਰਟ ਵਿਚ ਪੇਸ਼ ਹੋਏ ਹਨ।
ਵਪਾਰੀ ਨੂੰ ਲੁਟੇਰਿਆਂ ਨੇ ਦਾਤਰ ਨਾਲ ਵੱਢਿਆ, ਨਕਦੀ ਲੁੱਟ ਕੇ ਫਰਾਰ
NEXT STORY