ਲਹਿਰਾ ਮੁਹਬਤ,(ਮਨੀਸ਼)— ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਅੰਦਰ ਕੰਮ ਕਰਦੇ ਦੋ ਵਰਕਰਾਂ 'ਤੇ ਅਚਾਨਕ ਅੱਜ ਦੇਰ ਸ਼ਾਮ ਗਰਮ ਭਾਫ ਡਿੱਗਣ ਨਾਲ ਝੁਲਸਣ ਦਾ ਸਮਾਚਾਰ ਮਿਲਿਆ ਹੈ, ਜਦ ਕਿ ਨੇੜੇ ਖੜਾ ਇੱਕ ਹੋਰ ਬਿਜਲੀ ਮੁਲਾਜ਼ਮ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ ਅਪਰੇਸ਼ਨ ਸੈੱਲ ਦੇ ਦੋ ਵਰਕਰ ਸੁਰਿੰਦਰ ਸਿੰਘ (45) ਅਤੇ ਗੁਰਸ਼ਰਨ ਸਿੰਘ (32) ਯੂਨਿਟ ਨੰਬਰ 3 ਦੇ ਡੀਏਟਰ ਕੋਲੋਂ ਭਾਫ ਵਾਲਾ ਮੈਨੂਅਲ ਵਾਲਵ ਖੋਲ•ਰਹੇ ਸਨ। ਇਸ ਦੌਰਾਨ 200 ਡਿਗਰੀ ਤਾਪਮਾਨ ਵਾਲੀ ਗਰਮ ਭਾਫ ਨੇ ਉਕਤ ਦੋਵਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਗਰਮ ਭਾਫ ਨਾਲ ਸੁਰਿੰਦਰ ਸਿੰਘ ਦੀਆਂ ਦੋਵੇਂ ਲੱਤਾਂ ਅਤੇ ਪਿੱਠ ਬੁਰੀ ਤਰ੍ਹਾਂ ਝੁਲਸ ਗਈ, ਜਿਸ ਨੂੰ ਆਦੇਸ਼ ਹਸਪਤਾਲ ਦੇ ਆਈ.ਸੀ. ਯੂ. ਵਿਖੇ ਦਾਖਲ ਕਰਵਾਇਆ ਗਿਆ ਹੈ। ਗੁਰਸ਼ਰਨ ਸਿੰਘ ਵੀ ਇਸ ਗਰਮ ਭਾਫ ਦੀ ਲਪੇਟ 'ਚ ਆਉਣ ਨਾਲ ਜ਼ਖਮੀ ਹੋਇਆ ਹੈ।
ਕਰਜ਼ਾਈ ਕਿਸਾਨ ਨੇ ਖੂਹ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY