ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਜਦੋਂ 10 ਜੂਨ ਤੋਂ ਕਿਸਾਨਾਂ ਦੇ ਖੇਤਾਂ ਵਿੱਚ ਝੋਨਾ ਲੱਗਣਾ ਸ਼ੁਰੂ ਹੋਇਆ ਸੀ ਤਾਂ ਉਸ ਵਕਤ ਇੰਝ ਲੱਗਦਾ ਸੀ ਕਿ ਐਂਤਕੀ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਝੋਨਾ ਕਿਵੇਂ ਲਾਇਆ ਜਾਵੇਗਾ। ਝੋਨੇ ਦੇ ਕਰਕੇ ਕਿਸਾਨ ਵਰਗ ਤੰਗ ਅਤੇ ਪ੍ਰੇਸ਼ਾਨ ਹੋ ਜਾਵੇਗਾ, ਕਿਉਂਕਿ ਪਿਛਲੇ ਲਗਾਤਾਰ ਕਈ ਸਾਲਾਂ ਤੋਂ ਪ੍ਰਵਾਸੀ ਮਜ਼ਦੂਰ ਹੀ ਜ਼ਿਆਦਾ ਝੋਨਾ ਲਾਉਂਦੇ ਆ ਰਹੇ ਹਨ। ਕੋਰੋਨਾ ਵਾਇਰਸ ਦੀ ਬੀਮਾਰੀ ਦੇ ਕਾਰਨ ਪ੍ਰਵਾਸੀ ਮਜ਼ਦੂਰ ਐਂਤਕੀ ਨਹੀਂ ਅੱਪੜ ਸਕੇ ਪਰ ਉਨ੍ਹਾਂ ਦੀ ਘਾਟ ਨੂੰ ਪੰਜਾਬੀ ਮਜ਼ਦੂਰਾਂ ਨੇ ਦੂਰ ਕਰ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਇਸ ਵਾਰ ਝੋਨਾ ਲਗਾਉਣ ਦੇ ਕੰਮ ’ਚ ਪੰਜਾਬੀ ਮਜ਼ਦੂਰ ਬੜਾ ਉਤਸ਼ਾਹ ਵਿਖਾ ਰਹੇ ਹਨ ਅਤੇ ਆਪਣੇ ਪੂਰੇ ਦੇ ਪੂਰੇ ਪਰਿਵਾਰ ਨਾਲ ਝੋਨਾ ਲਾਉਣ ਲਈ ਜਾ ਰਹੇ ਹਨ। ਇਸ ਕੰਮ ਲਈ ਬਾਵਰੀਆ ਸਮਾਜ ਦੇ ਲੋਕਾਂ ਨੂੰ ਜ਼ਿਆਦਾ ਮਾਹਰ ਮੰਨਿਆ ਜਾ ਰਿਹਾ ਹੈ। ਬਾਵਰੀਆ ਸਮਾਜ ਦੇ ਲੋਕਾਂ ਵਿੱਚ ਹਿੰਮਤ ਅਤੇ ਸ਼ਕਤੀ ਜ਼ਿਆਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਬਹੁਤ ਸਾਰੇ ਲੋਕ ਅਜੇ ਸੁੱਤੇ ਹੁੰਦੇ ਹਨ ਤਾਂ ਬਾਵਰੀਆ ਸਮਾਜ ਦੇ ਲੋਕ ਸਵੇਰੇ 5 ਵਜੇ ਖੇਤਾਂ ’ਚ ਪਹੁੰਚ ਕੇ ਝੋਨਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਜ਼ਕਰਯੋਗ ਹੈ ਕਿ ਬਾਵਰੀਆ ਸਮਾਜ ਦੇ ਲੋਕ ਸਭ ਤੋਂ ਤੇਜੀ ਨਾਲ ਝੋਨਾ ਲਗਾਉਦੇ ਹਨ।
ਪੜ੍ਹੋ ਇਹ ਵੀ ਖ਼ਬਰ - ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)
ਐੱਸ. ਆਈ. ਟੀ. ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ
NEXT STORY