ਚੰਡੀਗੜ੍ਹ (ਰਸ਼ਿਮ ਹੰਸ) - ਪੰਜਾਬ ਯੂਨੀਵਰਸਿਟੀ ਵਿਚ ਬੀ. ਕਾਮ. ਕੌਂਸਲਿੰਗ ਦੇ ਦੂਸਰੇ ਦਿਨ 85 ਫੀਸਦੀ ਯੂ. ਟੀ. ਪੂਲ ਦੇ ਸਟੂਡੈਂਟਸ ਦੀ ਕੌਂਸਲਿੰਗ ਹੋਈ। ਇਸ ਦੌਰਾਨ ਇਕ ਤੋਂ 1500 ਰੈਂਕ ਤਕ ਦੇ ਸਟੂਡਂੈਟਸ ਨੂੰ ਬੁਲਾਇਆ ਗਿਆ ਸੀ। ਸਵੇਰੇ 11 ਵਜੇ ਤਕ ਐੱਸ. ਡੀ. ਕਾਲਜ ਦੀਆਂ ਸਾਰੀਆਂ ਸੀਟਾਂ ਭਰ ਗਈਆਂ। ਇਸਦੀ ਸਭ ਤੋਂ ਉਪਰ ਰੈਂਕਿੰਗ (3) ਸਕੋਰ 115.4 'ਤੇ ਗਈ, ਜਦਕਿ ਸਭ ਤੋਂ ਹੇਠਲੀ ਰੈਂਕਿੰਗ ਸਕੋਰ 107.2 'ਤੇ ਗਈ। ਕੈਂਪਸ ਵਿਚ ਕੌਂਸਲਿੰਗ ਸਵੇਰੇ 9 ਵਜੇ ਸ਼ੁਰੂ ਹੋਈ ਸੀ ਤੇ ਸਵਾ 2 ਘੰਟਿਆਂ 'ਚ ਹੀ ਐੱਸ. ਡੀ. ਕਾਲਜ ਦੀਆਂ ਸਾਰੀਆਂ ਸੀਟਾਂ ਭਰ ਗਈਆਂ। ਇਸ ਵਾਰ ਬੀ. ਕਾਮ. ਵਿਚ ਦਾਖਲਾ ਲੈਣ ਵਿਚ ਦੂਸਰੇ ਨੰਬਰ 'ਤੇ ਸਟੂਡੈਂਟਸ ਦਾ ਪਸੰਦੀਦਾ ਕਾਲਜ ਸੈਕਟਰ-50 ਦਾ ਕਾਮਰਸ ਕਾਲਜ ਰਿਹਾ। ਇਸ ਦੀ ਸਭ ਤੋਂ ਉਪਰਲੀ ਰੈਂਕਿੰਗ (9) ਸਕੋਰ 114.374 ਅਤੇ ਹੇਠਲਾ ਰੈਂਕਿੰਗ ਸਕੋਰ 103.56 'ਤੇ ਕੱਟ ਆਫ ਰਿਹਾ। ਤੀਸਰੇ ਨੰਬਰ 'ਤੇ ਐੱਮ. ਸੀ. ਐੱਮ. ਅਤੇ ਚੌਥੇ ਨੰਬਰ 'ਤੇ ਜੀ. ਸੀ. ਜੀ. 11 ਰਿਹਾ। ਜੀ. ਸੀ. ਜੀ. 11 ਦੀ ਉਪਰਲੀ ਰੈਂਕਿੰਗ (37) ਅਤੇ ਸਕੋਰ 112.49 ਰਿਹਾ। ਡੀ. ਏ. ਵੀ. ਕਾਲਜ ਪੰਜਵੇਂ ਸਥਾਨ 'ਤੇ ਰਿਹਾ। ਦੁਪਹਿਰ ਸਵਾ 12 ਵਜੇ ਤਕ ਡੀ. ਏ. ਵੀ. ਕਾਲਜ ਦੀਆਂ ਸਿਰਫ 5 ਸੀਟਾਂ ਹੀ ਭਰੀਆਂ ਸਨ, ਜਦਕਿ ਸੈਕਟਰ-50 ਦੇ ਕਾਮਰਸ ਕਾਲਜ ਵਿਚ 10 ਅਤੇ ਐੱਮ. ਸੀ. ਐੱਮ. ਦੀਆਂ 6 ਸੀਟਾਂ ਭਰੀਆਂ ਸਨ।
ਦੁਪਹਿਰ 1 ਵਜੇ ਤਕ ਖਾਲਸਾ ਕਾਲਜ, ਸੈਕਟਰ-46 ਗੌਰਮਿੰਟ ਕਾਲਜ, ਸੈਕਟਰ-42 ਗੌਰਮਿੰਟ ਕਾਲਜ ਤੇ ਦੇਵ ਸਮਾਜ ਕਾਲਜ 45 ਵਿਚ ਇਕ ਵੀ ਸੀਟ ਨਹੀਂ ਭਰੀ ਗਈ ਸੀ। ਯੂ. ਟੀ. ਪੂਲ ਵਿਚ ਕੁਲ 1404 ਸੀਟਾਂ ਵਿਚੋਂ 1191 ਸੀਟਾਂ ਭਰ ਗਈਆਂ, ਜਦਕਿ 213 ਖਾਲੀ ਰਹਿ ਗਈਆਂ।
ਪੀ. ਸੀ. ਆਰ. ਗੱਡੀਆਂ 'ਤੇ ਲੱਗਣਗੇ ਕੈਮਰੇ, ਪ੍ਰਪੋਜ਼ਲ ਅਫ਼ਸਰਾਂ ਨੂੰ ਭੇਜਿਆ
NEXT STORY