ਲੁਧਿਆਣਾ : ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਨਾਲ ਇਸ ਸਮੇਂ ਪੰਜਾਬ ਬੁਰੀ ਤਰ੍ਹਾਂ ਜੂਝ ਰਿਹਾ ਹੈ। ਪੰਜਾਬ ਦੇ ਲੁਧਿਆਣਾ 'ਚ ਸ਼ਨੀਵਾਰ ਨੂੰ ਪਹਿਲਾਂ ਤੋਂ ਪਾਜ਼ੇਟਿਵ ਬੀ. ਡੀ. ਪੀ. ਓ. ਦੇ ਪਤੀ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਉਚ ਅਧਿਕਾਰੀ ਕੇ. ਬੀ. ਐਸ. ਸਿੱਧੂ ਵਲੋਂ ਦਿੱਤੀ ਗਈ ਹੈ। ਬੀ. ਡੀ. ਪੀ. ਓ. ਦਾ ਪਤੀ ਫੂਡ ਅਤੇ ਸਪਲਾਈ ਵਿਭਾਗ 'ਚ ਤਾਇਨਾਤ ਹੈ। ਬੀ. ਡੀ. ਪੀ. ਓ. ਦੇ ਪਰਿਵਾਰ ਦੇ 3 ਮੈਂਬਰਾਂ ਪਾਜ਼ੇਟਿਵ ਹੋ ਗਏ ਹਨ। ਸਭ ਤੋਂ ਪਹਿਲਾਂ ਜ਼ਿਲਾ ਡੀ. ਐਮ. ਓ. ਕੋਰੋਨਾ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬੀ. ਡੀ. ਪੀ. ਓ. ਬੇਟੀ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਸ਼ਨੀਵਾਰ ਨੂੰ ਆਏ ਨਵੇਂ ਕੇਸ 'ਚ ਬੀ. ਡੀ. ਪੀ. ਓ. ਦਾ ਪਤੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਹਾਲਾਂਕਿ ਬੀ. ਡੀ. ਪੀ. ਓ. ਦੇ ਬੇਟੇ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਕੇਸ ਤੋਂ ਬਾਅਦ ਜ਼ਿਲਾ ਲੁਧਿਆਣਾ 'ਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 18 ਹੋ ਗਈ ਹੈ।
ਰਾਹੁਲ ਗਾਂਧੀ ਮੁੱਖ ਮੰਤਰੀ ਨੂੰ ਪੰਜਾਬ ਦੇ ਕਰਮਚਾਰੀਆਂ ਦਾ ਡੀ.ਏ. ਜਾਰੀ ਕਰਨ ਲਈ ਕਹਿਣ: ਅਕਾਲੀ ਦਲ
NEXT STORY