ਹੁਸ਼ਿਆਰਪੁਰ (ਜ.ਬ.)— ਹਿਸਾਬ ਮੰਗਣ 'ਤੇ ਹਿੱਸੇਦਾਰ ਨਾਲ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਸਦਰ ਦੀ ਪੁਲਸ ਨੇ ਪਿਉ-ਪੁੱਤ ਵਿਜੇ ਸੂਦ ਅਤੇ ਵਿਨੀਤ ਸੂਦ ਖਿਲਾਫ ਮਾਮਲਾ ਦਰਜ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਲ ਰੋਡ ਵਾਸੀ ਅਮਿਤ ਸੂਦ ਪੁੱਤਰ ਰਵਿੰਦਰ ਸੂਦ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਸੀਮੈਂਟ ਦਾ ਡੰਪ ਪਿੰਡ ਢੋਲਣਵਾਲ ਵਿਖੇ ਹੈ। ਉਸ ਮੁਤਾਬਕ ਉਕਤ ਕਾਰੋਬਾਰ 'ਚ ਉਨ੍ਹਾਂ ਸਮੇਤ 6 ਹਿੱਸੇਦਾਰ ਹਨ।
ਸ਼ਿਕਾਇਤਕਰਤਾ ਅਨੁਸਾਰ ਉਹ ਆਪਣੇ ਪਿਤਾ ਸਮੇਤ ਉਕਤ ਡੰਪ 'ਤੇ ਗਿਆ ਤਾਂ ਉਥੇ ਉਨ੍ਹਾਂ ਦੇ ਹਿੱਸੇਦਾਰ ਵਿਨੀਤ ਸੂਦ ਅਤੇ ਉਸ ਦੇ ਪਿਤਾ ਵਿਜੇ ਸੂਦ ਹਿਸਾਬ ਕਰ ਰਹੇ ਸਨ। ਉਨ੍ਹਾਂ ਦੇ ਅਨੁਸਾਰ ਦਫਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਦੋਸ਼ੀਆਂ ਨੇ ਟੇਪ ਲਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ। ਜਦੋਂ ਉਹ ਉਥੇ ਪਹੁੰਚੇ ਤਾਂ ਦੋਸ਼ੀਆਂ ਨੇ ਪਹਿਲਾਂ ਉਸ 'ਤੇ ਕਿਸੇ ਹਥਿਆਰ ਨਾਲ ਹਮਲਾ ਕੀਤਾ ਅਤੇ ਉਸ ਦੇ ਪਿਤਾ ਨਾਲ ਮਾਰਕੁੱਟ ਕੀਤੀ ਅਤੇ ਕਥਿਤ ਤੌਰ 'ਤੇ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਦੋਸ਼ੀ ਪਿਉ-ਪੁੱਤ ਖਿਲਾਫ ਧਾਰਾ 324, 323, 506 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਰਿਸ਼ਵਤ ਲੈਣ ਦੇ ਮਾਮਲੇ 'ਚ ਕਾਬੂ ਪੁਲਸ ਮੁਲਾਜ਼ਮਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ
NEXT STORY