ਜਲੰਧਰ (ਸ਼ੋਰੀ\ਸੋਨੂੰ)— ਨੇੜਲੇ ਪਿੰਡ ਧੰਨੋਵਾਲੀ 'ਚ 2 ਭੈਣਾਂ ਨਾਲ ਇਲਾਕੇ 'ਚ ਰਹਿਣ ਵਾਲੇ ਕੁਝ ਲੋਕਾਂ ਨੇ ਕੁੱਟਮਾਰ ਕੀਤੀ। ਦੋਵੇਂ ਭੈਣਾਂ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਕੱਪੜੇ ਪਾੜਨ ਦੇ ਨਾਲ-ਨਾਲ ਇਕ ਭੈਣ ਨਾਲ ਤਾਂ ਇਸ ਕਦਰ ਸਰੀਰਕ ਤਸ਼ੱਦਦ ਕੀਤਾ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਹੁਣ ਦੋਵੇਂ ਭੈਣਾਂ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਹਨ।
ਜਾਣਕਾਰੀ ਦਿੰਦੇ ਹੋਏ ਨੇਹਾ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੇ ਇਲਾਕੇ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਸੰਬੰਧ ਸਨ। ਕੁਝ ਦਿਨ ਪਹਿਲਾਂ ਲੜਕੀ ਨੇ ਕਿਸੇ ਗੱਲ ਨੂੰ ਲੈ ਕੇ ਉਸਦੇ ਭਰਾ ਨਾਲ ਝਗੜਾ ਕੀਤਾ ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ਦੇ ਭਰਾ ਖਿਲਾਫ ਥਾਣਾ ਨੰਗਲਸ਼ਾਮਾ 'ਚ ਝੂਠੀ ਸ਼ਿਕਾਇਤ ਦੇ ਦਿੱਤੀ ਪਰ ਉਸ ਦੇ ਭਰਾ ਕੋਲ ਲੜਕੀ ਦੇ ਨਾਲ ਖਿਚਵਾਈ ਫੋਟੋ ਸੀ ਜੋ ਕਿ ਉਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਦਿਖਾਈ ਤਾਂ ਉਨ੍ਹਾਂ ਨੇ ਸ਼ਿਕਾਇਤ ਵਾਪਸ ਲੈ ਲਈ ਪਰ ਉਹ ਰੰਜਿਸ਼ ਰੱਖਣ ਲੱਗੇ।
ਨੇਹਾ ਮੁਤਾਬਿਕ ਮੰਗਲਵਾਰ ਨੂੰ ਉਸ ਦਾ ਭਰਾ ਬਾਹਰ ਗਿਆ ਸੀ ਤੇ ਘਰ 'ਚ ਉਸ ਦੀ ਭੈਣ ਤੇ ਮਾਂ ਸੀ। ਇਸ ਦੌਰਾਨ ਲੜਕੀ ਦਾ ਭਰਾ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਪਹੁੰਚਿਆ ਤੇ ਭੰਨਤੋੜ ਕਰਨ ਦੇ ਬਾਅਦ ਉਨ੍ਹਾਂ 'ਤੇ ਹਮਲਾ ਕਰ ਕੇ ਕੱਪੜੇ ਵੀ ਪਾੜ ਦਿੱਤੇ। ਨੇਹਾ ਦਾ ਦੋਸ਼ ਹੈ ਕਿ ਉਸ ਦੀ ਛੋਟੀ ਭੈਣ ਨਾਲ ਤਾਂ ਥਰਡ ਡਿਗਰੀ ਦਾ ਸਰੀਰਕ ਤਸ਼ੱਦਦ ਕੀਤਾ। ਇਸ ਦੌਰਾਨ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪੁੱਜੇ ਅਤੇ ਉਨ੍ਹਾਂ ਦਾ ਬਚਾਅ ਕੀਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਸੀ।
ਖਾਲਿਸਤਾਨੀ ਬੁਲਾਰਿਆਂ ਵਜੋਂ ਕੰਮ ਕਰਨਾ ਬੰਦ ਕਰਨ 'ਆਪ' ਆਗੂ : ਕੈਪਟਨ
NEXT STORY