ਪਟਿਆਲਾ (ਅਮਨਦੀਪ) - ਸ਼ਾਹੀ ਸ਼ਹਿਰ ਪਟਿਆਲਾ ਦੀ ਮਥੁਰਾ ਕਾਲੋਨੀ ਨਿਵਾਸੀ ਰਾਜਿੰਦਰ ਸਿੰਘ ਨੂੰ ਮਥੁਰਾ ਕਾਲੋਨੀ ਦੇ ਹੀ 5 ਵਸਨੀਕਾਂ ਵੱਲੋਂ ਘਰ ਵਿਚ ਸ਼ਰਾਬ ਵੇਚਣ ਲਈ ਰੋਕੇ ਜਾਣ 'ਤੇ ਕੁੱਟ-ਮਾਰ ਕਰਨ ਕਰ ਕੇ ਜ਼ਖ਼ਮੀ ਹੋਣ ਕਾਰਨ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਜਿਨ੍ਹਾਂ 5 ਵਿਅਕਤੀਆਂ ਨੇ ਉਸ ਦੀ ਕੁੱਟ-ਮਾਰ ਕੀਤੀ, ਨੂੰ ਸਿਰਫ਼ ਘਰ ਵਿਚ ਸ਼ਰਾਬ ਵੇਚਣ ਤੋਂ ਰੋਕਿਆ ਸੀ, ਜਿਸ 'ਤੇ ਤਹਿਸ ਵਿਚ ਆ ਕੇ ਉਨ੍ਹਾਂ ਮੇਰੀ ਕੁੱਟ-ਮਾਰ ਕੀਤੀ। ਹਸਪਤਾਲ ਵਿਚ ਦਾਖਲ ਰਾਜਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਦਾਰੂ ਵੇਚਣ ਦਾ ਕੰਮ ਕਾਫੀ ਸਮੇਂ ਤੋਂ ਕਰਦੇ ਹਨ ਜੋ ਕਿ ਨਾਜਾਇਜ਼ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਉਸ ਦੀ ਅੱਖ ਦੀ ਰੌਸ਼ਨੀ ਜਾ ਚੁੱਕੀ ਹੈ। ਉਕਤ ਮਾਮਲੇ ਸਬੰਧੀ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਟਿਆਲਾ 'ਚ ਚੱਪੇ-ਚੱਪੇ 'ਤੇ ਫੋਰਸ ਤਾਇਨਾਤ
NEXT STORY