ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਅੱਜ ਸਵੇਰੇ 5 ਵਜੇ ਦੇ ਕਰੀਬ ਪਿੰਡ ਮਹਿਤਾ ਨਜ਼ਦੀਕ ਟਰੱਕ ਦੀ ਫੇਟ ਵੱਜਣ ਕਾਰਨ ਭੁੰਗ ਦੀ ਟਰੈਕਟਰ -ਟਰਾਲੀ ਪਲਟਣ ਕਾਰਨ 1 ਦੀ ਮੌਤ ਅਤੇ 1 ਦੇ ਜ਼ਖਮੀਂ ਹੋਣ ਬਾਰੇ ਜਾਣਕਾਰੀ ਮਿਲੀ ਹੈ। ਸਬ-ਡਵੀਜਨਲ ਹਸਪਤਾਲ ਤਪਾ ‘ਚ ਜ਼ਖਮੀਂ ਇੰਦਰਜੀਤ ਸਿੰਘ ਪੁੱਤਰ ਬੀਰਬਲ ਸਿੰਘ ਵਾਸੀ ਮੰਡੀ ਖੁਰਦ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਲੱਖਾ ਸਿੰਘ ਭੂੰਗ ਦੀ ਟਰਾਲੀ ਭਰਕੇ ਟਰਾਈਡੈਂਟ ਧੋਲਾ ਜਾ ਰਹੇ ਸਨ ਜਦ ਉਹ ਮਹਿਤਾ ਨੇੜੇ ਪੁੱਜੇ ਤਾਂ ਇੱਕ ਅਣਪਛਾਤੇ ਟਰੱਕ ਨੇ ਫੇਟ ਮਾਰੀ ਤਾਂ ਭੁੰਗ ਵਾਲੀ ਟਰੈਕਟਰ-ਟਰਾਲੀ ਪਲਟਣ ਕਾਰਨ ਚਾਲਕ ਹੇਠਾਂ ਦੱਬਿਆ ਗਿਆ।
ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼
ਜ਼ਖ਼ਮੀਂ ਹਾਲਤ ‘ਚ ਇੰਦਰਜੀਤ ਸਿੰਘ ਨੇ ਕੋਲੋਂ ਲੰਘਦੇ ਲੋਕਾਂ ਨੂੰ ਰੋਕ ਕੇ ਇਸ ਬਾਰੇ ਦੱਸਿਆ ਜਿਨ੍ਹਾਂ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਜ਼ਖਮੀ ਹਾਲਤ ‘ਚ ਪਏ ਇੰਦਰਜੀਤ ਸਿੰਘ ਜਿਸ ਦੇ ਪੈਰ ’ਤੇ ਡੂੰਘਾ ਜ਼ਖਮ ਸੀ, ਨੂੰ ਹਸਪਤਾਲ ਤਪਾ ਦਾਖਲ ਕਰਵਾਇਆ। ਭੂੰਗ ਹੇਠਾਂ ਦੱਬੇ ਲੱਖਾ ਸਿੰਘ ਨੂੰ ਕੱਢਣ ਲਈ ਜੇ.ਸੀ.ਬੀ. ਮਸ਼ੀਨ ਮੰਗਵਾਈ ਗਈ ਜਿਸ ਨੂੰ ਕਾਫੀ ਜਦੋਜਹਿਦ ਤੋਂ ਬਾਅਦ ਬਾਹਰ ਕੱਢਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਪੁਲਸ ਨੇ ਲਾਸ਼ ਨੂੰ ਅਪਣੇ ਕਬਜ਼ੇ ‘ਚ ਲੈਕੇ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ ਹੈ। ਘਟਨਾ ਦਾ ਪਤਾ ਲੱਗਦੇ ਹੀ ਮ੍ਰਿਤਕ ਅਤੇ ਜ਼ਖਮੀਂ ਦੇ ਪਰਿਵਾਰਿਕ ਮੈਂਬਰ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੇ ਅਰਸੇ ਮਗਰੋਂ ਖ਼ਾਲੀ ਕੀਤਾ ਚੰਡੀਗੜ੍ਹ ਦਾ ਸਰਕਾਰੀ ਫਲੈਟ
NEXT STORY