ਤਪਾ ਮੰਡੀ (ਸ਼ਾਮ, ਗਰਗ) : ਪੰਜਾਬ ਸਰਕਾਰ ਵੱਲੋਂ ਬੱਚਿਆਂ ਅਤੇ ਹੋਰ ਭੀਖ ਮੰਗਣ ਵਾਲਿਆਂ ‘ਤੇ ਲਗਾਈ ਰੋਕ ਸਬੰਧੀ ਕਾਨੂੰਨ ਦੀ ਪਾਲਣਾ ਕਰਦਿਆਂ ਬਾਲ ਵਿਕਾਸ ਸੁਰੱਖਿਆ ਤੇ ਸਮਾਜ ਭਲਾਈ ਵਿਭਾਗ ਵੱਲੋਂ ਇਸ ਕਾਨੂੰਨ ਦੀ ਪਾਲਣਾ 'ਤੇ ਸਖ਼ਤ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ 'ਤੇ ਤਪਾ ਦੀ ਅਨਾਜ ਮੰਡੀ ਵਿੱਚ ਇੱਕ ਗੋਦ ਲਏ ਬੱਚੇ ਸਮੇਤ ਭੀਖ ਮੰਗਦੀ ਔਰਤ ਨੂੰ ਕਾਬੂ ਕਰਕੇ ਰੇਡ ਕੀਤੀ ਗਈ। ਮਹਿਕਮੇ ਦੇ ਅਧਿਕਾਰੀ ਬਲਵਿੰਦਰ ਸਿੰਘ ਧਲੇਵਾ ਦੀ ਟੀਮ ਦੇ ਸੁਮਨ ਬੇਬੀ ਅਤੇ ਹਰਪਾਲ ਸਿੰਘ ਨੇ ਉਸ ਪਾਸੋਂ ਬੱਚੇ ਦੀ ਸ਼ਨਾਖ਼ਤ ਸਬੰਧੀ ਵੇਰਵਾ ਅਤੇ ਆਧਾਰ ਕਾਰਡ ਵੀ ਮੰਗਿਆਂ ਪਰ ਉਸ ਕੋਲ ਆਧਾਰ ਕਾਰਡ ਨਾ ਹੋਣ ਅਤੇ ਤਸੱਲੀਬਖਸ਼ ਜਾਣਕਾਰੀ ਨਾ ਦੇਣ ‘ਤੇ ਉਸ ਨੂੰ ਅਪਣੀ ਗੱਡੀ ਵਿੱਚ ਬਿਠਾ ਕੇ ਲੈ ਜਾਣ ਦਾ ਯਤਨ ਕੀਤਾ ਪਰ ਉਸ ਦੀ ਤਰਸਮਈ ਹਾਲਤ ਨੂੰ ਦੇਖਦਿਆਂ ਦੁਕਾਨਦਾਰਾਂ ਨੇ ਸਮਾਜ ਭਲਾਈ ਅਫ਼ਸਰ ਨੂੰ ਕਿਹਾ ਕਿ ਇਸ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਜਾਵੇ।
ਇਸ ਤੋਂ ਬਾਅਦ ਉਕਤ ਅਧਿਕਾਰੀ ਨੇ ਜਨਤਾ ਦਾ ਜ਼ੋਰ ਪੈਣ 'ਤੇ ਉਕਤ ਔਰਤ ਨੂੰ ਇਸ ਸ਼ਰਤ 'ਤੇ ਰਿਹਾਅ ਕਰ ਦਿੱਤਾ ਕਿ ਉਹ ਮੁੜ ਕੇ ਭੀਖ ਨਹੀਂ ਮੰਗੇਗੀ। ਟੀਮ ਦੇ ਅਧਿਕਾਰੀ ਬਲਵਿੰਦਰ ਸਿੰਘ ਧਲੇਵਾ ਨੇ ਦੱਸਿਆ ਕਿ ਜ਼ਿਲ੍ਹੇ ‘ਚ ਬੱਚਿਆਂ ਨੂੰ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ ਟੀਮ ਬਣਾਈ ਗਈ ਹੈ। ਇਹ ਟੀਮ ਪੁਲਸ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮਿਲਕੇ ਛਾਪੇਮਾਰੀ ਕਰ ਰਹੇ ਹਨ, ਜਿਸ ਤਹਿਤ ਭੀਖ ਮੰਗਣ ‘ਚ ਸ਼ਾਮਲ ਬੱਚਿਆਂ ਨੂੰ ਬਚਾਇਆ ਜਾਵੇਗਾ ਅਤੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ। ਅਜਿਹੇ ਮਾਪੇ ਜੋ ਬੱਚਿਆਂ ਤੋਂ ਬਾਲ ਮਜ਼ਦੂਰੀ ਜਾਂ ਬਾਲ ਭਿੱਖਿਆ ਕਰਵਾ ਰਹੇ ਹਨ, ਉਨ੍ਹਾਂ ਬੱਚਿਆਂ ਦੇ ਡੀ. ਐੱਨ. ਏ. ਟੈਸਟ ਕਰਵਾਏ ਜਾਣਗੇ। ਅਕਸਰ ਦੇਖਣ ਵਿੱਚ ਆਇਆ ਹੈ ਕਿ ਦੂਸਰੇ ਸੂਬਿਆਂ ਤੋਂ ਆ ਕੇ ਬੱਚੇ ਭੀਖ ਮੰਗ ਰਹੇ ਹਨ ਅਤੇ ਕਈ ਉਨ੍ਹਾਂ ਨਾਲ ਘੁੰਮ ਰਹੇ ਵਿਅਕਤੀ ਉਨ੍ਹਾਂ ਦੇ ਅਸਲ ਮਾਪੇ ਨਹੀਂ ਹੁੰਦੇ। ਜਾਂਚ ਦੌਰਾਨ ਕਿਤੇ ਨਾ ਕਿਤੇ ਬੱਚੇ ਚੋਰੀ ਕੀਤੇ ਮਿਲਦੇ ਹਨ। ਅੱਜ ਉਨ੍ਹਾਂ ਨੇ ਭਦੌੜ ਤੋਂ ਤਿੰਨ ਬੱਚੇ ਭੀਖ ਮੰਗਦੇ ਕਾਬੂ ਕਰਕੇ ਸਕੂਲੀ ਪੜ੍ਹਨ ਪਾ ਦਿੱਤੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ।
ਬਟਾਲਾ ਤੋਂ ਵੱਡੀ ਖ਼ਬਰ! ਘੇਰਲੂ ਝਗੜੇ ਨੇ ਧਾਰਿਆ ਭਿਆਨਕ ਰੂਪ, ਪਿਓ ਨੇ ਜਵਾਕਾਂ ਨਾਲ ਕੀਤਾ ਰੂਹ ਕੰਬਾਊ ਕਾਂਡ
NEXT STORY