ਮਾਨਸਾ - ਸਿੱਖਿਆ ਸਕੱਤਰ ਵਲੋਂ 22 ਫਰਵਰੀ ਨੂੰ ਜਾਰੀ ਕੀਤੇ ਪੱਤਰ 'ਚ ਸੂਬੇ ਦੇ 110 ਸਕੂਲਾਂ ਨੂੰ ਬੈਸਟ ਪ੍ਰਫੋਰਮੈਂਸ (ਚੰਗੀ ਕਾਰਗੁਜ਼ਾਰੀ) ਦੀ ਕੈਟਾਗਰੀ 'ਚ ਰੱਖਿਆ ਗਿਆ ਹੈ। ਸਿੱਖਿਆ 'ਚ ਚੰਗਾ ਪ੍ਰਦਰਸ਼ਨ, ਸਿੱਖਿਆ ਵਿਭਾਗ ਦੇ ਹਰ ਪ੍ਰਾਜੈਕਟ ਅਤੇ ਆਦੇਸ਼ਾਂ ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕਰਨ ਵਾਲੇ ਇਨ੍ਹਾਂ ਸਕੂਲਾਂ 'ਚ ਹੁਣ ਕੋਈ ਵੀ ਸਿੱਖਿਆ ਅਧਿਕਾਰੀ ਜਾਂ ਸਿੱਖਿਆ ਸੁਧਾਰ ਟੀਮ ਅਚਾਨਕ ਚੈਕਿੰਗ ਨਹੀਂ ਕਰ ਸਕਦੀ। ਇਨ੍ਹਾਂ 'ਚ ਬਠਿੰਡਾ ਅਤੇ ਸੰਗਰੂਰ ਦੇ 6-6, ਫਾਜ਼ਿਲਕਾ ਅਤੇ ਬਰਨਾਲਾ ਦੇ 5-5, ਮਾਨਸਾ ਅਤੇ ਫਰੀਦਕੋਟ ਦੇ 4-4, ਮੋਗਾ, ਮੁਕਤਸਰ, ਫਿਰੋਜ਼ਪੁਰ, ਲਧਿਆਣਾ, ਮੋਹਾਲੀ ਦੇ 5-5, ਪਟਿਆਲਾ ਦੇ 6, ਕਪੂਰਥਲਾ ਦੇ 3, ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ, ਰੂਪਨਗਰ, ਤਰਨਤਾਰਨ, ਗੁਰਦਾਸਪੁਰ ਦੇ 5-5 ਅਤੇ ਸ਼ਹੀਦ ਭਗਤ ਸਿੰਘ ਨਗਰ ਦੇ 6 ਸਕੂਲ ਸ਼ਾਮਲ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਮਾਨਸਾ ਦੇ 4 ਸਕੂਲਾਂ 'ਚ ਐਤਵਾਰ ਨੂੰ ਵੀ ਪੜ੍ਹਾਈ ਕਰਵਾਈ ਜਾਂਦੀ ਹੈ।
ਦੱਸ ਦੇਈਏ ਕਿ ਸਿੱਖਿਆ ਸਕੱਤਰ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਕੂਲਾਂ ਨੇ ਸਿੱਖਿਆ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ। ਇਨ੍ਹਾਂ ਸਕੂਲਾਂ ਦੇ ਮੁਖ ਅਧਿਆਪਕਾਂ ਵਲੋਂ ਸਿੱਖਿਆ 'ਚ ਸੁਧਾਰ ਕਰਨ ਦੇ ਸੁਝਾਅ ਵੀ ਆਏ ਹਨ। ਇਸ ਤੋਂ ਇਲਾਵਾ ਮਾਨਸਾ ਦੇ ਉੱਪ ਜ਼ਿਲਾ ਸਿੱਖਿਆ ਅਧਿਕਾਰੀ ਜਗਰੂਪ ਭਾਰਤੀ ਅਨੁਸਾਰ ਚੰਗੇ ਪ੍ਰਦਰਸ਼ਨ ਦੇ ਸਦਕਾ ਮਾਨਸਾ ਦੇ ਚਾਰ ਸਕੂਲ ਸ਼ਾਮਿਲ ਹੋਏ ਹਨ। ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਸਕੂਲ ਇਸ ਲਿਸਟ 'ਚ ਸ਼ਾਮਲ ਹੋ ਜਾਣਗੇ।
ਦਿਲਪ੍ਰੀਤ ਬਾਬਾ ਦੇ ਖਾਸਮਖਾਸ ਖਤਰਨਾਕ ਗੈਂਗਸਟਰ ਗ੍ਰਿਫਤਾਰ (ਵੀਡੀਓ)
NEXT STORY