ਜਲੰਧਰ (ਰਾਹੁਲ ਕਾਲਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜਲੰਧਰ ਦੇ ਬੈਸਟ ਪ੍ਰਾਈਜ਼ ਸ਼ਾਪਿੰਗ ਮਾਲ ਬਾਹਰ ਇਕ ਹਫ਼ਤੇ ਲਈ ਪੱਕਾ ਧਰਨਾ ਲਗਾ ਦਿੱਤਾ ਗਿਆ। ਉਗਰਾਹਾਂ ਜਥੇਬੰਦੀ ਦੀ ਮੰਗ ਹੈ ਕਿ ਬਠਿੰਡਾ ਦੇ ਭੁੱਚੋ ਮੰਡੀ ਵਿਖੇ ਬੈਸਟ ਪ੍ਰਾਈਜ਼ ਵੱਲੋਂ ਕੱਢੇ ਹੋਏ ਆਪਣੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ। ਭੁੱਚੋ ਮੰਡੀ ਬੈਸਟ ਪ੍ਰਾਈਸ ਦੇ ਮੁਲਾਜ਼ਮਾਂ ਨੂੰ ਪੰਜਾਬ ਵਿੱਚ ਕਿਸੇ ਹੋਰ ਬੈਸਟ ਪ੍ਰਾਈਸ ਸ਼ਾਪਿੰਗ ਮਾਲ ਵਿਚ ਐਡਜਸਟ ਕੀਤਾ ਜਾਵੇ।
ਬਠਿੰਡਾ ਦੇ ਭੁੱਚੋ ਮੰਡੀ ਵਿਖੇ ਬੈਸਟ ਪ੍ਰਾਈਸ ਮਾਲ ਬਾਹਰ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਜਿਸ ਕਾਰਨ ਮੌਲ ਆਰਥਿਕ ਘਾਟੇ ਵੱਲ ਜਾ ਰਿਹਾ ਸੀ ਅਤੇ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਅਤੇ ਮੁਲਾਜ਼ਮਾਂ ਨੂੰ ਵੀ ਬਿਨਾਂ ਤਨਖ਼ਾਹ ਛੁੱਟੀ 'ਤੇ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: ਅਨੂਪ ਪਾਠਕ ਖ਼ੁਦਕੁਸ਼ੀ ਮਾਮਲਾ: ਪਰਿਵਾਰ ਨੇ ਨਹੀਂ ਕੀਤਾ ਸਸਕਾਰ, ਦਿੱਤੀ ਪ੍ਰਦਰਸ਼ਨ ਕਰਨ ਦੀ ਚਿਤਾਵਨੀ
ਇਨ੍ਹਾਂ ਮੁਲਾਜ਼ਮਾਂ ਦੀ ਬਹਾਲੀ ਨੂੰ ਲੈ ਕੇ ਜਲੰਧਰ ਮੋਗਾ ਅਤੇ ਫਿਰੋਜ਼ਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨ ਜਲੰਧਰ ਦੇ ਬੈਸਟ ਪ੍ਰਾਈਸ ਮਾਲ ਵਿਖੇ ਪਹੁੰਚੇ ਹਨ ਅਤੇ ਗੇਟ ਦੇ ਬਾਹਰ ਇਕ ਹਫ਼ਤੇ ਲਈ ਧਰਨਾ ਲਗਾ ਦਿੱਤਾ ਹੈ। ਉਗਰਾਹਾਂ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਬੈਸਟ ਪ੍ਰਾਈਸ ਦੇ ਮੈਨੇਜਰ ਨੂੰ ਅਲਟੀਮੇਟਮ ਦਿੱਤਾ ਸੀ ਕਿ 30 ਸਤੰਬਰ ਤੱਕ ਭੁੱਚੋ ਮੰਡੀ ਦੇ ਮੁਲਾਜ਼ਮਾਂ ਨੂੰ ਤੁਰੰਤ ਹੋਰਨਾਂ ਸ਼ਾਪਿੰਗ ਮਾਲਾਂ ਵਿਚ ਐਡਜਸਟ ਕੀਤਾ ਜਾਵੇ ਸਮਾਂ ਖਤਮ ਹੋਣ ਤੋਂ ਬਾਅਦ ਹੁਣ ਜਲੰਧਰ ਵਿਖੇ ਪੱਕਾ ਧਰਨਾ ਲਗਾ ਦਿੱਤਾ ਗਿਆ। ਧਰਨਾ ਲੱਗਣ ਤੋਂ ਬਾਅਦ ਜਲੰਧਰ ਦੇ ਮਾਲ ਨੂੰ ਵੀ ਬੰਦ ਕਰ ਦਿੱਤਾ ਗਿਆ ਇਸ ਸ਼ਾਪਿੰਗ ਮਾਲ ਅੰਦਰ ਤਕਰੀਬਨ 400 ਵਰਕਰ ਕੰਮ ਕਰਦੇ ਹਨ ।
ਇਹ ਵੀ ਪੜ੍ਹੋ: ਫਗਵਾੜਾ ’ਚ ਸ਼ੱਕ ਦੇ ਚਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਲਈ ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ
NEXT STORY