ਲੁਧਿਆਣਾ (ਪੰਕਜ) : ਉਤਰਾਖੰਡ ਦੀ ਪੁਲਸ ਨੇ ਇਕ ਹੋਟਲ 'ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 4 ਨੌਜਵਾਨਾਂ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿਚ ਲੈ ਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਉਹ ਪੰਜਾਬ ਤੋਂ ਇਥੇ ਇਕ ਵਪਾਰੀ ਦਾ ਕਤਲ ਕਰਨ ਲਈ ਆਏ ਸਨ, ਜਿਸ ਦੀ ਉਨ੍ਹਾਂ ਨੂੰ ਸੁਪਾਰੀ ਲਈ ਹੋਈ ਹੈ ਅਤੇ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਚਾਰੇ ਸ਼ਾਰਪ ਸ਼ੂਟਰ ਪੰਜਾਬ ਵਿਚ ਕਤਲ ਅਤੇ ਕਤਲ ਦੇ ਯਤਨ ਸਮੇਤ ਕਈ ਮਾਮਲਿਆਂ ਵਿਚ ਨਾਮਜ਼ਦ ਹਨ ਅਤੇ ਪੁਲਸ ਨੂੰ ਉਨ੍ਹਾਂ ਦੀ ਭਾਲ ਸੀ। ਜਾਣਕਾਰੀ ਮੁਤਾਬਕ ਉਤਰਾਖੰਡ ਦੇ ਬਾਜਪੁਰ ਇਲਾਕੇ ਵਿਚ ਲੋਕਲ ਪੁਲਸ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਸਥਾਨਕ ਹੋਟਲ ਵਿਚ ਚਾਰ ਸ਼ੱਕੀ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਹਨ, ਜਿਸ 'ਤੇ ਬਾਜਪੁਰ ਦੀ ਪੁਲਸ ਟ੍ਰੈਪ ਲਗਾ ਕੇ ਚਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜਦੋਂ ਉਨ੍ਹਾਂ ਤੋਂ ਪੁੱਛÎਗਿੱਛ ਕੀਤੀ ਤਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਤੋਂ ਇਥੇ ਕੁਲਦੀਪ ਸਿੰਘ ਕੇਡੀ ਨੇ ਬੁਲਾਇਆ ਸੀ ਅਤੇ ਉਨ੍ਹਾਂ ਨੂੰ ਪ੍ਰਮੁੱਖ ਵਪਾਰੀ ਕੁਲਵਿੰਦਰ ਸਿੰਘ ਕਿੰਦਾ ਦੇ ਕਤਲ ਦੀ ਸੁਪਾਰੀ ਦਿੱਤੀ ਸੀ।
ਇਹ ਵੀ ਪੜ੍ਹੋ : ਬਠਿੰਡਾ ਵਿਚ ਕੋਰੋਨਾ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ
ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਹਰਪਾਲ ਸਿੰਘ, ਪ੍ਰਿੰਸਪਾਲ ਸਿੰਘ, ਸੁਖਰਾਜ ਸਿੰਘ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਚੌਥੇ ਸਾਥੀ ਦੀ ਪਛਾਣ ਯੁੱਧਵੀਰ ਸਿੰਘ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਸ ਮੁਤਾਬਕ ਸਾਰੇ ਮੁਲਜ਼ਮਾਂ 'ਤੇ ਪੰਜਾਬ ਵਿਚ ਕਈ ਗੰਭੀਰ ਕੇਸ ਦਰਜ ਹਨ। ਪੁਲਸ ਗ੍ਰਿਫਤ 'ਚ ਮੁਲਜ਼ਮਾਂ ਨੇ ਪਹਿਲਾਂ ਤਾਂ ਇਹ ਬਹਾਨਾ ਬਣਾਇਆ ਕਿ ਉਹ ਨੈਨੀਤਾਲ ਘੁੰਮਣ ਲਈ ਆਏ ਹਨ। ਜਦੋਂ ਉਨ੍ਹਾਂ ਤੋਂ ਪੁਲਸ ਨੇ ਈ-ਪਾਸ ਦਿਖਾਉਣ ਲਈ ਕਿਹਾ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ, ਜਿਸ 'ਤੇ ਪੁਲਸ ਨੇ ਜਦੋਂ ਉਨ੍ਹਾਂ ਨਾਲ ਥੋੜ੍ਹੀ ਸਖ਼ਤੀ ਕੀਤੀ ਤਾਂ ਉਨ੍ਹਾਂ ਨੇ ਕਬੂਲ ਕਰ ਲਿਆ ਕਿ ਉਨ੍ਹਾਂ ਨੂੰ ਕੇਡੀ ਨੇ ਇਥੇ ਬੁਲਾਇਆ ਸੀ ਅਤੇ ਕਤਲ ਕਰਨ ਲਈ ਸੁਪਾਰੀ ਦਿੱਤੀ ਸੀ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ''ਚ ਤਾਇਨਾਤ ਕਾਮੇ ਦੀ ਰਿਪੋਰਟ ਆਈ ਪਾਜ਼ੇਟਿਵ
ਪੁਲਸ ਨੇ ਮੁਲਜ਼ਮਾਂ ਕੋਲੋਂ 5 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਪੂਰੀ ਰਕਮ ਦੇਣ ਦੀ ਜਗ੍ਹਾ ਉਨ੍ਹਾਂ ਨੂੰ 50 ਹਜ਼ਾਰ ਅਡਵਾਂਸ ਦਿੱਤੇ ਸਨ ਪਰ ਪੂਰੀ ਰਕਮ ਨਾ ਮਿਲਣ ਤੱਕ ਉਨ੍ਹਾਂ ਨੇ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ। ਮੁਲਜ਼ਮਾਂ ਨੇ ਬਾਜਪੁਰ ਵਿਚ ਉਨ੍ਹਾਂ ਦੀ ਮਦਦ ਕਰਨ ਵਾਲੇ ਤਿੰਨ ਹੋਰ ਵਿਅਕਤੀਆਂ ਹਰਸ਼ਦੀਪ ਸਿੰਘ, ਹਰਚਰਨ ਸਿੰਘ ਅਤੇ ਜਗਜੀਤ ਸਿੰਘ ਸਬੰਧੀ ਵੀ ਪੁਲਸ ਨੂੰ ਦੱਸਿਆ ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਫੜ੍ਹੇ ਗਏ ਪੰਜਾਬ ਦੇ ਸ਼ਾਰਪ ਸ਼ੂਟਰਾਂ ਸਬੰਧੀ ਪੁਲਸ ਨੇ ਪੰਜਾਬ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰਨ ਵਿਚ ਜੁਟ ਗਈ ਹੈ।
ਨਾਭਾ ਦੇ ਇਕ ਹੋਰ ਵਿਅਕਤੀ 'ਚ ਕੋਰੋਨਾ ਦੀ ਪੁਸ਼ਟੀ, ਘਰ 'ਚ ਕੀਤਾ ਇਕਾਂਤਵਾਸ
NEXT STORY