ਬਠਿੰਡਾ : ਚਰਚਿਤ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਦੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੰਜਾਬ ਲਿਆਉਣ ਮਗਰੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਮਹਿਰੋਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਬੀ ਕਮਲ ਕੌਰ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਬੀ ਕਮਲ ਕੌਰ ਦੀ ਮਾਂ ਨੇ ਕਿਹਾ ਕਿ ਅੰਮ੍ਰਿਤਪਾਲ ਉਸ ਦੀ ਧੀ ਨੂੰ ਧੋਖੇ ਨਾਲ ਘਰੋਂ ਲੈ ਕੇ ਗਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ।ਉਸ ਨੇ ਕਿਹਾ ਕਿ ਮੈਨੂੰ ਇਨਸਾਫ਼ ਚਾਹੀਦਾ ਹੈ। ਮੇਰੀ ਧੀ ਨੇ ਅੰਮ੍ਰਿਤਪਾਲ ਮਹਿਰੋਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀ TRANSFER ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਬਾਅਦ...
ਜੇਕਰ ਉਸ ਨੂੰ ਕਮਲ ਕੌਰ ਤੋਂ ਕੋਈ ਦਿੱਕਤ ਸੀ ਤਾਂ ਉਹ ਮੇਰੇ ਨਾਲ ਆ ਕੇ ਮਿਲਦਾ। ਉਹ ਮੇਰੀ ਧੀ ਨੂੰ ਮੇਰੀਆਂ ਅੱਖਾਂ ਸਾਹਮਣਿਓਂ ਹੀ ਘਰੋਂ ਲੈ ਕੇ ਗਿਆ ਸੀ। ਮਾਂ ਨੇ ਵੱਡਾ ਖ਼ੁਲਾਸਾ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਮਹਿਰੋਂ 3 ਦਿਨ ਉਸ ਦੇ ਘਰ ਆਉਂਦਾ ਰਿਹਾ ਅਤੇ ਗੱਡੀ ਦੀ ਪ੍ਰਮੋਸ਼ਨ ਦੇ ਬਹਾਨੇ ਕਮਲ ਕੌਰ ਨੂੰ ਨਾਲ ਲਿਜਾਣ ਦੀ ਜ਼ਿੱਦ ਕਰਦਾ ਰਿਹਾ। ਫਿਰ ਧੋਖੇ ਨਾਲ ਉਸ ਨੂੰ ਘਰੋਂ ਲੈ ਗਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰਨ ਮਗਰੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : PUNJAB : ਹਾਜ਼ਰੀ ਨੂੰ ਲੈ ਕੇ ਅਧਿਆਪਕਾਂ ਲਈ ਪਿਆ ਵੱਡਾ ਪੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ
ਮਾਂ ਨੇ ਕਿਹਾ ਕਿ ਮੈਨੂੰ ਅਤੇ ਮੇਰੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਜਿਵੇਂ ਮੈਂ ਆਪਣੀ ਧੀ ਲਈ ਤੜਫ਼ ਰਹੀ ਹਾਂ, ਮਹਿਰੋਂ ਦੇ ਮਾਂ-ਪਿਓ ਵੀ ਇੰਝ ਹੀ ਉਸ ਲਈ ਤੜਫਣ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਬੀਮਾਰ ਸੀ ਅਤੇ ਹੁਣ ਵੀ ਬੀਮਾਰ ਹਾਂ। ਮੇਰੀ ਧੀ ਹੀ ਮੇਰੀ ਲਈ ਸਭ ਕੁੱਝ ਸੀ ਪਰ ਮਹਿਰੋਂ ਨੇ ਮੈਨੂੰ ਲਾਵਾਰਿਸ ਬਣਾ ਦਿੱਤਾ। ਅੰਮ੍ਰਿਤਪਾਲ ਮਹਿਰੋਂ ਦੇ ਉਸ ਬਿਆਨ ਨੂੰ ਵੀ ਕਮਲ ਕੌਰ ਦੀ ਮਾਂ ਨੇ ਨਕਾਰਿਆ, ਜਿਸ 'ਚ ਉਸ ਨੇ ਕਮਲ ਕੌਰ ਨੂੰ ਪਿਤਾ ਦੇ ਇਲਾਜ ਲਈ ਪੈਸੇ ਦੇਣ ਦੀ ਗੱਲ ਕਹੀ ਸੀ। ਮਾਂ ਨੇ ਦੱਸਿਆ ਕਿ ਕਮਲ ਕੌਰ ਦੇ ਪਿਤਾ ਦੇ ਦਿਮਾਗ 'ਚ ਸੱਟ ਲੱਗੀ ਸੀ ਅਤੇ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਬੀਮਾਰੀ ਨਹੀਂ ਸੀ। ਉਸ ਨੇ ਅੰਮ੍ਰਿਤਪਾਲ ਮਹਿਰੋਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਬੀ ਜਗੀਰ ਕੌਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੀ ਇਸਤਰੀ ਵਿੰਗ ਦੀ ਪ੍ਰਧਾਨ
NEXT STORY