ਫਿਰੋਜ਼ਪੁਰ- ਦੇਸ਼ ਦੀ ਖਾਤਿਰ ਜਾਨ ਦੇਣ ਵਾਲੇ ਨਾਇਕਾਂ ਦੇ ਗੁਪਤ ਟਿਕਾਣਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ 'ਚ ਸਥਿਤ ਭਗਤ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਟਿਕਾਣਿਆਂ ਨੂੰ ਸੁਰੱਖਿਅਤ ਰੱਖਣ ਦੀਆਂ ਘੋਸ਼ਨਾਵਾਂ ਹੋਈਆ ਹਨ। ਸਚਾਈ ਤਾਂ ਇਹ ਹੈ ਕਿ ਇਨ੍ਹਾਂ ਪੁਰਾਣੀਆਂ ਹੋਣ ਕਾਰਨ ਇਨ੍ਹਾਂ ਇਮਾਰਤਾਂ ਦੀ ਹਾਲਤ ਹੁਣ ਖਸਤਾ ਹੋ ਗਈ ਹੈ।
ਜ਼ਿਕਰਯੋਗ ਹੈ ਕਿ 3 ਮਹੀਨੇ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਨੇ ਇਸ ਇਮਾਰਤ ਦੀ ਸਾਂਭ-ਸੰਭਾਲ ਲਈ 15 ਲੱਖ ਰੁਪਏ ਅਤੇ ਜ਼ਿਲੇ ਦੇ ਵਿਧਾਇਕਾਂ ਵੱਲੋਂ 2-2 ਲੱਖ ਰੁਪਏ ਦੇ ਫੰਡ ਦੇਣ ਦੀ ਯੋਸ਼ਣਾ ਕੀਤੀ ਗਈ ਸੀ। ਪਤਾ ਲਗਾ ਹੈ ਕਿ ਰਾਵਲਪਿੰਡੀ ਦੇ ਕ੍ਰਾਂਤੀਕਾਰੀਆਂ ਨੇ ਆਪਣਾ ਟਿਕਾਣਾ ਫਿਰੋਜ਼ਪੁਰ ਨੂੰ ਬਣਾਇਆ ਸੀ। ਇਥੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਸ਼ਿਵ ਵਰਮਾ, ਮਹਾਵੀਰ ਸਿੰਘ ਆਦਿ ਕ੍ਰਾਂਤੀਕਾਰੀ ਰਹਿਦੇ ਸਨ। ਦੱਸਿਆ ਗਿਆ ਹੈ ਕਿ ਇਹ ਇਮਾਰਤ ਕਾਨਪੁਰ ਦੇ ਕ੍ਰਾਂਤੀਕਾਰੀ ਡਾ. ਪ੍ਰਸਾਦ ਨੇ ਫਰਜ਼ੀ ਨਾਮ ਡਾ. ਬੀ. ਐੱਸ ਨਿਗਮ ਦੇ ਨਾਮ 'ਤੇ ਕਿਰਾਏ 'ਤੇ ਲਈ ਸੀ। ਇਸ ਇਮਾਰਤ ਦੇ ਥੱਲੇ ਇਕ ਦਵਾਖਾਨਾ ਸੀ ਅਤੇ ਉਪਰ ਰਿਹਾਇਸ਼।
ਮਾਰਕੁੱਟ ਕਰਕੇ ਜ਼ਖ਼ਮੀ ਕਰਨ 'ਤੇ 5 ਔਰਤਾਂ ਸਮੇਤ 11 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ
NEXT STORY