ਫਗਵਾੜਾ (ਜਲੋਟਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਕੀਤੇ ਗਏ ਵੱਡੇ ਐਲਾਨ ਜਿਸ ਦਾ ਜ਼ਿਕਰ ਉਨ੍ਹਾਂ ਨੇ ਖ਼ੁਦ ਟਵਿੱਟਰ ’ਤੇ ਕੀਤਾ ਹੈ, ਨੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੀ ਨੀਂਦ ਉਡਾ ਦਿੱਤੀ ਹੈ, ਜੋ ਪਿਛਲੀਆਂ ਸਰਕਾਰਾਂ ਸਮੇਂ ’ਚ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਜੁੜੇ ਹੋਣ ਦੀ ਚਰਚਾਵਾਂ ’ਚ ਰਹੇ ਹਨ। ਅਹਿਮ ਪਹਿਲੂ ਇਹ ਹੈ ਕਿ ਜਿਸ ਤਰਜ਼ ’ਤੇ ਸਰਦਾਰ ਮਾਨ ਨੇ ਅੱਜ ਬਹੁਤ ਥੋੜ੍ਹੇ ਸ਼ਬਦਾਂ ਵਿਚ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਹੈ, ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਫਗਵਾੜਾ ਸਮੇਤ ਪੂਰੇ ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਡਰੱਗ ਮਾਫੀਆ ਬਣਾ ਕੇ ਸਿਰਫ ਪੈਸੇ ਦੀ ਖਾਤਰ ਪੰਜਾਬ ਸਮੇਤ ਆਸ-ਪਾਸ ਦੇ ਸੂਬਿਆਂ ਆਦਿ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਆਦੀ ਬਣਾ ਰਹੀ ਹੈ, ਖਿਲਾਫ ਵੱਡੀ ਕਾਨੂੰਨੀ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਪੰਜਾਬ ਦੇ ਇਨ੍ਹਾਂ ਸਰਕਾਰੀ ਸਕੂਲਾਂ ਲਈ ਲਿਆ ਅਹਿਮ ਫ਼ੈਸਲਾ
ਜ਼ਿਕਰਯੋਗ ਹੈ ਕਿ ਸੂਬੇ ਵਿਚ ਸਰਗਰਮ ਡਰੱਗ ਮਾਫੀਆ ਦੇ ਜਿੱਥੇ ਕਈ ਹਾਈ ਪ੍ਰੋਫਾਈਲ ਸਿਆਸਤਦਾਨਾਂ ਨਾਲ ਸਬੰਧ ਹਨ, ਉਥੇ ਹੀ ਇਸ ਕਾਲੇ ਨੈੱਟਵਰਕ ਵਿਚ ਉਹ ਪੁਲਸ ਸਮੇਤ ਕਈ ਥਾਵਾਂ ’ਤੇ ਤਾਇਨਾਤ ਉੱਚ ਸਰਕਾਰੀ ਅਧਿਕਾਰੀਆਂ ਨਾਲ ਮਜ਼ਬੂਤੀ ਨਾਲ ਜੁੜੇ ਹੋਏ ਹਨ। ਹਾਲਾਤ ਇਹ ਹਨ ਕਿ ਨਸ਼ਿਆਂ ਦੇ ਗੰਦੇ ਕਾਲੇ ਕਾਰੋਬਾਰ ਤੋਂ ਹੋਣ ਵਾਲੀ ਕਰੋੜਾਂ ਅਰਬਾਂ ਦੀ ਕਮਾਈ ਵਿਚ ਉਨ੍ਹਾਂ ਦਾ ਹਿੱਸਾ ਹੈ, ਜਿਸ ਕਾਰਨ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਕਿੰਗ ਸਾਈਜ਼ ਬਣੀ ਹੋਈ ਹੈ। ਜੇਕਰ ਪੰਜਾਬ ਪੁਲਸ ਦੇ ਟਰੈਕ ਰਿਕਾਰਡ ਅਤੇ ਫਗਵਾੜਾ ਸਮੇਤ ਜ਼ਿਲ੍ਹਾ ਕਪੂਰਥਲਾ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਪਿਛਲੇ ਸਮੇਂ ਦੌਰਾਨ ਦਰਜ ਹੋਏ ਪੁਲਸ ਕੇਸਾਂ ’ਤੇ ਨਜ਼ਰ ਮਾਰੀਏ ਤਾਂ ਫਗਵਾੜਾ ਦਾ ਨਾਂ ਡਰੱਗ ਰੈਕੇਟਸ ਵਿਚ ਖਾਸ ਤੌਰ ’ਤੇ ਇਥੋਂ ਦੇ ਲਾਅ ਗੇਟ ਇਲਾਕੇ ਸਬੰਧੀ ਜਿੱਥੇ ਸੂਤਰਾਂ ਦਾ ਦਾਅਵਾ ਹੈ ਕਿ ਇੱਥੇ ਦੁਨੀਆ ਦੇ ਸਭ ਤੋਂ ਮਹਿੰਗੇ ਅਤੇ ਸਸਤੇ ਨਸ਼ੇ ਆਦਿ ਬੇਚੇ ਜਾਂਦੇ ਹਨ ਨੇ ਆਪਣੀ ਅਲਗ ਪਛਾਣ ਬਣਾਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਲੇਬਸ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ
ਦੱਸਣਯੋਗ ਹੈ ਕਿ ਫਗਵਾੜਾ ਦੇ ਇਸ ਇਲਾਕੇ ਵਿਚ ਕਈ ਨਾਜਾਇਜ਼ ਕਾਰੋਬਾਰ ਹੁੰਦੇ ਹਨ, ਜਿਸ ਲਈ ਕਈ ਵਾਰ ਪੰਜਾਬ ਪੁਲਸ ਦੀਆਂ ਟੀਮਾਂ ਡੀ. ਆਈ. ਜੀ., ਐੱਸ. ਐੱਸ. ਪੀ. ਅਤੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਗਵਾਈ ਵਿਚ ਇੱਥੇ ਕਈ ਵਾਰ ਛਾਪੇਮਾਰੀ ਆਦਿ ਕਰ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਦੇ ਬਾਵਜੂਦ ਫਗਵਾੜਾ ਦੇ ਇਸ ਇਲਾਕੇ ਵਿਚ ਨਸ਼ੇ ਦੀ ਸਪਲਾਈ ਅਤੇ ਵਿਕਰੀ ਹੋ ਰਹੀ ਹੈ ਅਤੇ ਅਜਿਹੇ ਕਈ ਗੈਰ-ਕਾਨੂੰਨੀ ਧੰਦੇ ਵੀ ਹੋ ਰਹੇ ਹਨ, ਜਿਸ ਦਾ ਸਭ ਨੂੰ ਪਤਾ ਤਾਂ ਹੈ ਪਰ ਸੱਚਾਈ ਇਹ ਹੈ ਕਿ ਪੁਲਸ ਦੀ ਛਾਪੇਮਾਰੀ ਹੋਣ ਤੋਂ ਪਹਿਲਾਂ ਹੀ ਇਸ ਦੀ ਜਾਣਕਾਰੀ ਉਨ੍ਹਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ, ਜੋ ਇਸ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ : ਦਿੱਲੀ ਪਹੁੰਚ ਰਹੇ ‘ਆਪ’ ਵਰਕਰਾਂ ’ਤੇ ਲਾਠੀਚਾਰਜ, ਸਿਹਤ ਮੰਤਰੀ ਨੇ ਪਹੁੰਚਾਇਆ ਹਸਪਤਾਲ
ਦਰਅਸਲ ਫਗਵਾੜਾ ਹੀ ਅਜਿਹਾ ਸ਼ਹਿਰ ਰਿਹਾ ਹੈ ਜਿੱਥੇ ਬੀਤੇ ਸਮੇਂ ’ਚ ਸੂਬੇ ਦੀ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਇਥੋਂ ਦੀ ਪੁਲਸ ਲਾਈਨ ’ਚ ਰਹਿਣ ਵਾਲੇ ਇਕ ਸੀਨੀਅਰ ਪੁਲਸ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ’ਤੇ ਛਾਪਾ ਮਾਰ ਕੇ 3 ਕਿੱਲੋ ਸਮੈਕ, 4 ਕਿਲੋ ਹੈਰੋਇਨ ਆਦਿ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਫਗਵਾੜਾ ’ਚ ਤਾਇਨਾਤ ਇਕ ਹੋਰ ਸੀਨੀਅਰ ਪੁਲਸ ਅਧਿਕਾਰੀ, ਜੋ ਉਸ ਸਮੇਂ ਐੱਸ. ਐੱਚ. ਓ. ਰੈਂਕ ਦੇ ਇਕ ਪੁਲਸ ਥਾਣੇ ਦਾ ਇੰਚਾਰਜ ਤਾਇਨਾਤ ਸੀ, ਨੂੰ ਪੰਜਾਬ ਪੁਲਸ ਦੇ ਉਸ ਸਮੇਂ ਦੇ ਇੰਸਪੈਕਟਰ ਜਨਰਲ (ਆਈ. ਜੀ.) ਐੱਲ. ਕੇ. ਯਾਦਵ ਨੇ ਇਕ ਨਸ਼ਾ ਸਮੱਗਲਰ ਤੋਂ ਹੋਈ ਬਰਾਮਦਗੀ ਅਤੇ ਉਸ ਨਾਲ ਉਸ ਦੇ ਡੂੰਘੇ ਸਬੰਧਾਂ ਦੇ ਸਬੰਧ ’ਚ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ। ਇਸੇ ਤਰਜ਼ ’ਤੇ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਨਸ਼ਿਆਂ ਦੇ ਕਾਲੇ ਕਾਰੋਬਾਰ ’ਚ ਸ਼ਾਮਲ ਲੋਕਾਂ ਦਾ ਪਿਛੋਕੜ ਫਗਵਾੜਾ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਹੀ ਰਿਹਾ ਹੈ। ਇਹੋ ਮੁੱਖ ਕਾਰਨ ਸੀ ਕਿ ਉਸ ਸਮੇਂ ਦੀ ਬਾਲੀਵੁੱਡ ਦੀ ਮਸ਼ਹੂਰ ਹਿੰਦੀ ਫਿਲਮ ਉੜਤਾ ਪੰਜਾਬ ਵਿਚ ਫਗਵਾੜਾ ਦਾ ਨਾਮ ਪ੍ਰਮੁੱਖਤਾ ਨਾਲ ਲਿਆ ਗਿਆ ਸੀ?
ਇਹ ਵੀ ਪੜ੍ਹੋ : ਅੱਤ ਦੀ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਇਨ੍ਹਾਂ ਤਾਰੀਖ਼ਾਂ ਨੂੰ ਮੀਂਹ ਦੀ ਭਵਿੱਖਬਾਣੀ
ਅਜਿਹੇ ’ਚ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਨਸ਼ੇ ਦੇ ਮਾਮਲਿਆਂ ’ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤਾਂ ਫਿਰ ਉਨ੍ਹਾਂ ਲੋਕਾਂ ਲਈ ਇਹ ਸੁਭਾਵਿਕ ਹੈ ਕਿ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ, ਜੋ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਦੇ ਘਿਨੌਣੇ ਕਾਰੋਬਾਰ ’ਚ ਸ਼ਾਮਲ ਰਹੇ ਹਨ। ਕਿਉਂਕਿ ਜੇਕਰ ਪੁਰਾਣੀਆਂ ਫਾਈਲਾਂ ਖੁੱਲੀਆਂ ਤਾਂ ਫਗਵਾੜਾ ਦੀ ਡਰਗਸ ਮਾਮਲਿਆਂ ’ਚ ਸ਼ਾਮਲ ਰਹੇ ਰਸੂਖਦਾਰ ਲੋਕਾਂ ਦੀ ਇਕ ਇਹੋ ਜਿਹੀ ਲਿਸਟ ਜਿਸਦੀ ਚਰਚਾ ਰਾਜਸੀ ਗਲਿਆਰਿਆਂ ’ਚ ਬੀਤੇ ਸਮੇਂ ਹੋਈ ਸੀ ਦਾ ਵੀ ਜ਼ਿਕਰ ਹੋਣਾਂ ਲਾਜ਼ਮੀ ਹੈ, ਜਿਸ ’ਚ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਨਾਂ ਹਨ ਅਤੇ ਜੋ ਨਸ਼ੇ ਦੇ ਗੰਦੇ ਕੰਮ ’ਚ ਲੱਗੇ ਹੋਏ ਤੱਦ ਦੱਸੇ ਜਾਂਦੇ ਸਨ? ਜੇਕਰ ਨਸ਼ੇ ਦੇ ਪੁਰਾਣੇ ਕੇਸ ਅਤੇ ਸਰਕਾਰੀ ਫਾਈਲਾਂ ਖੁੱਲ੍ਹ ਜਾਣ ਤਾਂ ਉਹ ਸਫੇਦਪੋਸ਼ ਲੋਕ ਜੋ ਅੱਜ ਤੱਕ ਆਪਣੇ ਸਿਆਸੀ ਪ੍ਰਭਾਵ ਅਤੇ ਵੱਡੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਡਰਗਸ ਨਾਲ ਜੁੜੇ ਹੋਏ ਆਪਣੇ ਪੁਰਾਣੇ ਕੇਸਾਂ ਨੂੰ ਦਬਾਉਂਦੇ ਆ ਰਹੇ ਹਨ ਦਾ ਕੀ ਬਣੁਗਾ ਇਹ ਤਾਂ ਭਗਵੰਤ ਮਾਨ ਸਰਕਾਰ ਹੀ ਜਾਣਦੀ ਹੈ? ਜੇ ਇਹ ਸਭ ਕੁਝ ਵਾਪਰਦਾ ਹੈ ਤਾਂ ਬਹੁਤ ਕੁਝ ਅਜਿਹਾ ਹੋਵੇਗਾ, ਜੋ ਅੱਜ ਤੱਕ ਵੱਡਾ ਰਾਜ਼ ਰਿਹਾ ਹੈ ਅਤੇ ਸ਼ਾਇਦ ਇਸੇ ਕਰਕੇ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਦੋਂ ਬੁਝਾਰਤ ਦੀਆਂ ਪਰਤਾਂ ਖੁੱਲ੍ਹਦੀਆਂ ਹਨ, ਤਾਂ ਦਹਾਕਿਆਂ ਤੋਂ ਦੱਬੇ ਹੋਏ ਰਾਜ਼ ਵੀ ਸਾਹਮਣੇ ਆ ਜਾਂਦੇ ਹਨ। ਹੁਣ ਦੇਖਣਾ ਇਹ ਹੈ ਕਿ ਇਹ ਕਦੋਂ, ਕਿਵੇਂ ਅਤੇ ਕਿੱਥੇ ਖੁੱਲ੍ਹਦਾ ਹੈ ਅਤੇ ਜਦੋਂ ਇਹ ਵਾਪਰਦਾ ਹੈ ਤਾਂ ਕੀ ਕੁੱਝ ਹੁੰਦਾ ਹੈ?
ਇਹ ਵੀ ਪੜ੍ਹੋ : ਸੂਬਾ ਵਾਸੀਆਂ ਲਈ ਚੰਗੀ ਖ਼ਬਰ, ਪੰਜਾਬ ਦਾ ਇਕ ਹੋਰ ਮਸ਼ਹੂਰ ਟੋਲ ਪਲਾਜ਼ਾ ਹੋਇਆ ਬੰਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਲੋਆ ਦੇ ਫਲੈਟਾਂ 'ਚ ਰਹਿਣ ਵਾਲੇ ਲੋਕ ਜ਼ਰਾ ਧਿਆਨ ਦੇਣ, ਗਰਾਊਂਡ ਫਲੋਰ 'ਤੇ ਰਹਿਣਾ ਪਵੇਗਾ ਮਹਿੰਗਾ
NEXT STORY