ਜਲੰਧਰ : 2019 ਦੀਆਂ ਚੋਣਾਂ ਵਿਚ ਕਾਂਗਰਸ ਨਾਲ ਗਠਜੋੜ ਦੀ ਚੱਲ ਰਹੀ ਚਰਚਾ 'ਤੇ ਮਾਨ ਨੇ ਸਾਫ ਕੀਤਾ ਹੈ ਕਿ ਕਾਂਗਰਸ ਨਾਲ ਗਠਜੋੜ ਨਹੀਂ ਹੋ ਸਕਦਾ। 'ਜਗ ਬਾਣੀ' ਨਾਲ ਇੰਟਰਵਿਊ ਦੌਰਾਨ ਮਾਨ ਨੇ ਕਿਹਾ ਕਿ ਕਾਂਗਰਸ ਨਾਲ ਗਠਜੋੜ ਦੀ ਚਰਚਾ ਵਿਚ ਕੋਈ ਸੱਚਾਈ ਨਹੀਂ ਹੈ। ਮਾਨ ਨੇ ਕਿਹਾ ਕਿ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਕਦੇ ਵੀ ਕਾਂਗਰਸ ਨਾਲ ਗਠਜੋੜ ਨਹੀਂ ਹੋਣਾ ਚਾਹੀਦਾ। ਬਾਕੀ ਜੋ ਸੁਖਪਾਲ ਖਹਿਰਾ ਵਲੋਂ ਕਿਹਾ ਗਿਆ ਹੈ ਕਿ ਕੈਪਟਨ ਦੇ ਕਹਿਣ 'ਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਇਆ ਗਿਆ ਹੈ, ਉਹ ਨੇੜੇ-ਤੇੜੇ ਦੀ ਵੀ ਗੱਲ ਨਹੀਂ ਹੈ।
ਇਸ ਦੇ ਨਾਲ ਹੀ ਮਾਨ ਨੇ ਖਹਿਰਾ ਨੂੰ ਡਿਸਪਲਿਨ ਵਿਚ ਰਹਿਣ ਦੀ ਗੱਲ ਵੀ ਆਖੀ। ਮਾਨ ਨੇ ਕਿਹਾ ਕਿ ਡਿਸਪਲਿਨ ਤੋਂ ਬਿਨਾਂ ਪਾਰਟੀ ਕਿਵੇਂ ਚੱਲ ਸਕਦੀ ਹੈ। ਡਿਸਪਲਿਨ ਤੋਂ ਬਿਨਾਂ ਤਾਂ ਪਰਿਵਾਰ ਵੀ ਨਹੀਂ ਚੱਲਦਾ ਤੇ ਪਾਰਟੀ ਕਿਵੇਂ ਚੱਲ ਸਕਦੀ ਹੈ। ਲਾਣੇਦਾਰ ਦੀ ਜੇਕਰ ਨਹੀਂ ਮੰਨਾਂਗੇ ਤਾਂ ਫਿਰ ਹਰੇਕ ਦੀ ਆਪਣੀ ਖੁਦਮੁਖਤਿਆਰੀ ਹੋਵੇਗੀ।
ਸੁਖਪਾਲ ਖਹਿਰਾ ਵਲੋਂ 20 ਅਗਸਤ ਦਾ 'ਰੋਸ ਮਾਰਚ ਮੁਲਤਵੀ', ਜਾਣੋ ਕਾਰਨ
NEXT STORY