ਚੰਡੀਗੜ੍ਹ : ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿਚ ਹੋਈ ਯੂਨੀਵਰਸਿਟੀਆਂ ਦੇ ਵੀ. ਸੀ. ਤੇ ਡਾਇਰੈਕਟਰਾਂ ਦੀ ਕਾਨਫਰੰਸ ਵਿਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਿੱਖਿਆ ਨੂੰ ਲੈ ਕੇ ਬੇਹੱਦ ਗੰਭੀਰ ਹੈ। ਇਸ ਖੇਤਰ ਵਿਚ ਪੰਜਾਬ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕਿਲਸ ਡਿਵਲਪਮੈਂਟ ਸਕੀਮ ਤਹਿਤ ਅਸੀਂ ਸਕੂਲਾਂ ਦੇ ਬੱਚਿਆਂ ਨੂੰ 5-5 ਹਜ਼ਾਰ ਰੁਪਏ ਦਿੰਦੇ ਹਾਂ ਜਿਸ ਨਾਲ ਉਹ ਕੋਈ ਆਪਣਾ ਛੋਟਾ ਮੋਟਾ ਕੰਮ ਕਰ ਸਕਣ। ਇਸ ਸਕੀਮ ਨੂੰ ਹੁਣ ਵੱਡੇ ਪੱਧਰ 'ਤੇ ਚਲਾਉਣ ਦੀ ਯੋਜਨਾ ਹੈ। ਅਸੀਂ 43 ਗੌਰਮਿੰਟ ਕਾਲਜਾਂ ਨੂੰ ਨੈਕ ਨਾਲ ਜੋੜਿਆ, ਜਿਸ ਵਿਚੋਂ 3 ਕਾਲਜਾਂ ਨੂੰ ਏ-ਗ੍ਰੇਡ ਮਿਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ, ਭਗਤ ਸਿੰਘ ਓਪਨ ਯੂਨੀਵਰਸਿਟੀ ਹੈ, ਆਯੂਰਵੈਦਿਕ ਯੂਨੀਵਰਸਿਟੀ ਹੈ, ਇਸ ਤੋਂ ਇਲਾਵਾ ਚੰਡੀਗੜ੍ਹ ਦੀ ਪ੍ਰਾਈਵੇਟ ਯੂਨੀਵਰਿਸਟੀ ਹੈ, ਲਵਲੀ ਯੂਨੀਵਰਿਸਟੀ ਹੈ, ਜਿਥੇ 40 ਹਜ਼ਾਰ ਦੇ ਕਰੀਬ ਬੱਚੇ ਪੜ੍ਹ ਰਹੇ ਹਨ, ਪਰ ਇਨ੍ਹਾਂ ਵਿਚ ਸਿਰਫ 4 ਹਜ਼ਾਰ ਬੱਚੇ ਹੀ ਪੰਜਾਬ ਦੇ ਹੋਣਗੇ।
ਮਾਨ ਨੇ ਕਿਹਾ ਕਿ ਪੰਜਾਬ ਵਿਚ ਇਕ ਨਵਾਂ ਕਲਚਰ ਚੱਲਿਆ ਸੀ ਜਿਸ ਵਿਚ ਬੱਚੇ ਆਈਲੈਟਸ ਵਿਚ 7 ਬੈਂਡ ਲੈ ਕੇ ਬਾਹਰ ਚਲੇ ਜਾਂਦੇ ਸੀ, ਜਿਸ ਨਾਲ ਸਾਡੇ ਕਾਲਜਾਂ ਦਾ ਬੁਰਾ ਹਾਲ ਹੋ ਗਿਆ ਸੀ, ਜਿਥੇ ਸਿਰਫ 33 ਫੀਸਦੀ ਐਡਮਿਸ਼ਨ ਰਹਿ ਗਈ ਸੀ, ਜੋ ਹੁਣ ਵਧੀ ਹੈ, ਇਸ ਵਿਚ ਸਾਡਾ ਹੀ ਯੋਗਦਾਨ ਨਹੀਂ ਸਗੋਂ ਕੈਨੇਡਾ ਦਾ ਵੀ ਹੈ, ਜਿਥੇ ਧਰਨੇ ਲੱਗਣ ਲੱਗ ਗਏ, ਜਿਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਨੇ ਵੀ ਹੱਥ ਜੋੜ ਦਿੱਤੇ। ਅਸੀਂ ਨੌਜਵਾਨਾਂ ਨੂੰ ਕਿਹਾ ਕਿ ਇਥੇ ਪੜ੍ਹਾਈ ਕਰੋ 100 ਫੀਸਦੀ ਤੁਹਾਨੂੰ ਯੋਗਤਾ ਦੇ ਆਧਾਰ 'ਤੇ ਨੌਕਰੀ ਮਿਲੇਗੀ।
ਐਕਸ਼ਨ 'ਚ CP ਸਵਪਨ ਸ਼ਰਮਾ, ਥਾਣਾ ਰਾਮਾ ਮੰਡੀ ਦਾ ਨਿਰੀਖਣ ਕਰਕੇ ਜਾਰੀ ਕੀਤੇ ਨਿਰਦੇਸ਼
NEXT STORY