ਸੰਗਰੂਰ(ਪ੍ਰਿੰਸ)— ਆਮ ਆਦਮੀ ਪਾਰਟੀ ਵਲੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਭਗਵੰਤ ਮਾਨ ਦਾ ਨਾਂ ਫਾਈਨਲ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ ਪਿੰਡਾਂ ਵਿਚ ਦੌਰੇ ਤੇਜ਼ ਕਰ ਦਿੱਤੇ ਗਏ ਹਨ। ਉਹ ਬਿਨਾਂ ਕਿਸੇ ਅਨਾਊਂਸਮੈਂਟ ਦੇ ਪਿੰਡਾਂ ਵਿਚ ਜਾ ਕੇ ਪਬਲਿਕ ਪਲੇਸ 'ਤੇ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਹ ਫੋਨ ਸਪੀਕਰ 'ਤੇ ਲਗਾ ਕੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਵਾ ਰਹੇ ਹਨ ਤਾਂ ਕਿ ਲੋਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਵੋਟ ਬੈਂਕ ਬਟੋਰਿਆ ਜਾ ਸਕੇ।
ਇਸ ਮੌਕੇ ਸੁਖਪਾਲ ਖਹਿਰਾ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਸ ਲਈ ਇਕ ਕਮੇਟੀ ਬਣਾਈ ਗਈ ਹੈ ਅਤੇ ਮੈਡਮ ਮਾਨੂ ਉਸ ਕਮੇਟੀ ਦੇ ਹੈੱਡ ਹਨ। ਮੈਂ ਵੀ ਖੁਦ ਉਸ ਕਮੇਟੀ ਵਿਚ ਹਾਂ। ਅਜੇ ਗੱਲਬਾਤ ਸ਼ੁਰੂ ਨਹੀਂ ਹੋਈ ਹੈ। ਮੈਡਮ ਮਾਨੂੰ ਜਦੋਂ ਵੀ ਮੈਨੂੰ ਖਹਿਰਾ ਨਾਲ ਗੱਲਬਾਤ ਕਰਨ ਲਈ ਸੱਦਣਗੇ ਮੈਂ ਜ਼ਰੂਰ ਜਾਵਾਂਗਾ।
ਹਾਲ ਹੀ ਵਿਚ ਆਪਣੇ ਜਨਮਦਿਨ 'ਤੇ ਪੀ.ਜੀ.ਆਈ. ਨੂੰ 30 ਲੱਖ ਦੇ ਕਰੀਬ ਦੇ ਸਟੇਨਲੈਸ ਸਟੀਲ ਦੇ ਸਟਰੈਚਰ ਦੇਣ ਦਾ ਐਲਾਨ ਕਰਨ ਦੇ ਕੀਤੇ ਸਵਾਲ 'ਤੇ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਕੋਲ ਜਨਤਾ ਦਾ ਦਿੱਤਾ ਹੋਇਆ ਪੈਸਾ ਹੈ, ਜੋ ਜਨਤਾ ਟੈਕਸ ਦਿੰਦੀ ਹੈ ਉਹ ਐੱਮ.ਪੀ. ਲੈਂਡ ਵਿਚ ਚੇਂਜ ਹੋ ਕੇ ਸਾਡੇ ਕੋਲ ਆਉਂਦਾ ਹੈ। ਪੀ.ਜੀ.ਆਈ. ਵਿਚ ਪੂਰਾ ਮਾਲਵਾ, ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਮਰੀਜ਼ ਵੱਡੀ ਗਿਣਤੀ ਵਿਚ ਇਲਾਜ ਕਰਾਉਣ ਆਉਂਦੇ ਹਨ। ਐਮਰਜੈਂਸੀ ਵਿਚ ਪੀ.ਜੀ.ਆਈ. ਵਿਚ 750 ਦੇ ਕਰੀਬ ਰੋਜ਼ਾਨਾ ਮਰੀਜ਼ ਆਉਂਦੇ ਹਨ ਅਤੇ ਉਨ੍ਹਾਂ ਕੋਲ 250 ਦੇ ਕਰੀਬ ਸਟਰੈਚਰ ਹਨ, ਜਿਸ ਦੇ ਚਲਦੇ ਉਨ੍ਹਾਂ ਨੇ 20 ਲੱਖ ਦੀ ਲਾਗਤ ਨਾਲ 200 ਸਟਰੈਚਰ ਸਟੈਂਡਰਡ ਸਟੀਲ ਦੇ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਐਮ.ਪੀ. ਸਾਧੂ ਸਿੰਘ ਧਰਮਸੌਤ ਨੇ ਕਰੀਬ 100 ਸਟਰੈਚਰ ਦਿੱਤੇ ਹਨ।
ਇਸ ਮੌਕੇ ਪੰਜਾਬ ਵਿਚ ਨਵੀਂ ਮਾਈਨਿੰਗ ਪਾਲਿਸੀ 'ਤੇ ਉਨ੍ਹਾਂ ਕਿਹਾ ਕਿ ਕੋਈ ਮਾਈਨਿੰਗ ਪਾਲਿਸੀ ਨਹੀਂ ਹੈ ਇਹ ਸਿਰਫ ਪੈਸਾ ਖਾ ਰਹੇ ਹਨ। ਅਕਾਲੀਆਂ ਦੇ ਸਮੇਂ ਵਿਚ ਵੀ ਅਜਿਹਾ ਹੀ ਚੱਲਦਾ ਰਿਹਾ ਸੀ ਅਤੇ ਕਾਂਗਰਸੀਆਂ ਵਿਚ ਵੀ ਅਜਿਹਾ ਹੀ ਹੈ। ਭਗਵੰਤ ਮਾਨ ਨੇ ਕਿਹਾ ਕਿ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸਰਕਾਰ ਕਿਵੇਂ ਚਲਾਈ ਜਾਂਦੀ ਹੈ ਅਤੇ ਖਜ਼ਾਨੇ ਦਾ ਕੀ ਹਾਲ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਵੀ ਪਹਿਲਾਂ ਖਜ਼ਾਨਾ ਮੰਤਰੀ ਰਹਿ ਚੁੱਕੇ ਹਨ ਫਿਰ ਚੋਣਾਂ ਤੋਂ ਪਹਿਲਾਂ ਇੰਨੇ ਵੱਡੇ-ਵੱਡੇ ਵਾਅਦੇ ਕਿਉਂ ਕੀਤੇ। ਸਮਾਰਟ ਫੋਨ ਦੇਣ ਦਾ ਵਾਅਦਾ, ਘਰ-ਘਰ ਨੌਕਰੀ ਦੇਣ ਦਾ, ਕਿਸਾਨਾਂ ਦਾ ਕਰਜ਼ਾ ਮੁਆਫ ਇਹ ਸਭ ਗੱਲਾਂ ਕਿਉਂ। ਉਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ।
ਪਰਾਲੀ ਨੂੰ ਅੱਗ ਲਗਾਉਣ ਦੇ ਮੁੱਦੇ 'ਤੇ ਅਤੇ ਕਿਸਾਨ ਸੰਘਰਸ਼ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਥੇ ਸਾਰੇ ਕਿਸਾਨ ਖੜ੍ਹੇ ਹਨ ਕਿਸੇ ਕੋਲ ਕੋਈ ਸਬਸਿਡੀ ਨਹੀਂ ਆਈ, ਕੋਈ ਹੈਪੀ ਸੀਡਰ ਮਸ਼ੀਨ ਨਹੀਂ ਆਈ। ਕਿਸਾਨ ਕੀ ਕਰਨ, ਹੱਲ ਤਾਂ ਦੱਸੋ। ਕਿਸਾਨ ਨਹੀਂ ਚਾਹੁੰਦੇ ਕਿ ਉਹ ਪਰਾਲੀ ਨੂੰ ਸਾੜਨ, ਕਿਉਂਕਿ ਸਭ ਤੋਂ ਪਹਿਲਾਂ ਧੂੰਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਮਜਬੂਰੀ ਵੱਸ ਅਜਿਹਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਂ 2500 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦਾ ਹਾਂ, ਜੇਕਰ ਕਿਸਾਨਾਂ ਨੂੰ 2500 ਰੁਪਏ ਏਕੜ ਮੁਆਵਜ਼ਾ ਦਿੱਤਾ ਜਾਏਗਾ ਤਾਂ ਕਿਸਾਨ ਪਰਾਲੀ ਕਿਉਂ ਸਾੜੇਗਾ। ਇਸ ਮੌਕੇ 'ਤੇ ਪੰਜਾਬ ਸਰਕਾਰ ਵਲੋਂ ਸਟੈਂਪ ਡਿਊਟੀ ਵਾਧੇ 'ਤੇ ਉਨ੍ਹਾਂ ਕਿਹਾ ਕਿ ਬਾਕੀ ਸਭ ਕੁੱਝ ਵਧ ਰਿਹਾ ਹੈ ਸਿਰਫ ਅਧਿਆਪਕਾਂ ਦੀਆਂ ਤਨਖਾਹਾਂ ਹੀ ਘੱਟ ਹੋ ਰਹੀਆਂ ਹਨ। 45,000 ਤੋਂ 15000 ਤਨਖਾਹ ਕਰ ਦਿੱਤੀ ਗਈ ਹੈ।
ਗੋਲੀ ਕਾਂਡ 'ਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਭਰਾ ਦਾ ਹਾਲ ਪੁੱਛਣ ਹਸਪਤਾਲ ਪੁੱਜੇ ਦਾਦੂਵਾਲ
NEXT STORY