ਲੁਧਿਆਣਾ (ਰਿਸ਼ੀ): 21 ਸਾਲਾ ਮੁੰਡੇ ਵੱਲੋਂ ਗੁਆਂਢ 'ਚ ਰਹਿਣ ਵਾਲੀ ਕੁੜੀ ਨਾਲ ਪਿਆਰ ਕਰਨਾ ਹੀ ਉਸ ਦੀ ਮਾਂ ਦੀ ਮੌਤ ਦੀ ਵਜ੍ਹਾ ਬਣ ਗਿਆ। ਲਵ ਮੈਰਿਜ ਕਰਵਾਉਣ ਲਈ ਹੋਏ ਕਲੇਸ਼ ਮਗਰੋਂ ਮਾਂ ਨੇ ਜ਼ਹਿਰ ਖਾ ਲਿਆ, ਜਿਸ ਮਗਰੋਂ ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਫ਼ਿਲਹਾਲ ਥਾਣਾ ਸਦਰ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 24,00,00,000 ਰੁਪਏ ਦਾ ਵੱਡਾ ਘਪਲਾ! DGGI ਨੇ ਗ੍ਰਿਫ਼ਤਾਰ ਕੀਤੇ 2 'ਵੱਡੇ ਬੰਦੇ'
ਪੁਲਸ ਮੁਤਾਬਕ ਮ੍ਰਿਤਕ ਦੇ 3 ਪੁੱਤਰ ਹਨ। ਸਭ ਤੋਂ ਵੱਡਾ ਮੁੰਡਾ ਕਾਲਜ ਵਿਚ ਪੜ੍ਹਦਾ ਹੈ। ਉਹ ਘੜ ਦੇ ਸਾਹਮਣੇ ਰਹਿਣ ਵਾਲੀ 19 ਸਾਲਾ ਕੁੜੀ ਨੂੰ ਪਿਆਰ ਕਰਦਾ ਹੈ ਤੇ ਉਸੇ ਨਾਲ ਵਿਆਹ ਕਰਵਾਉਣ ਲੀ ਪਰਿਵਾਰ 'ਤੇ ਦਬਾਅ ਬਣਾ ਰਿਹਾ ਸੀ। ਪਰ ਮਾਪੇ ਇਸ ਰਿਸ਼ਤੇ ਦੇ ਖ਼ਿਲਾਫ਼ ਸੀ। ਇਸੇ ਕਾਰਨ ਘਰ ਵਿਚ ਕਲੇਸ਼ ਰਹਿਣ ਲੱਗ ਪਿਆ। ਐਤਵਾਰ ਸਵੇਰੇ ਵੀ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ। ਇਸ ਮਗਰੋਂ ਤਕਰੀਬਨ 9 ਵਜੇ ਮਾਂ ਨੇ ਘਰ 'ਚ ਹੀ ਜ਼ਹਿਰੀਲੀ ਸ਼ੈਅ ਨਿਗਲ ਲਈ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਅੱਜ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ, DC ਨੇ ਕਰ 'ਤੇ ਨਵੇਂ ਹੁਕਮ ਜਾਰੀ
NEXT STORY