ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀਆਂ ਖ਼ਬਰਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜਨਾ ਵੀ ਜਾਣਦੀ ਹੈ, ਇਕੱਲਿਆਂ ਚੋਣ ਜਿੱਤਣਾ ਵੀ ਜਾਣਦੀ ਹੈ ਅਤੇ ਇਕੱਲਿਆਂ ਸਰਕਾਰਾਂ ਬਣਾ ਕੇ ਸਰਕਾਰਾਂ ਚਲਾਉਣੀਆਂ ਵੀ ਜਾਣਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਬਹੁਤ ਵੱਡੇ ਫਤਵੇ ਨਾਲ ਸਰਕਾਰ ਬਣਾ ਕੇ ਲੋਕਾਂ ਦੇ ਪੱਖ ਵਿਚ ਫ਼ੈਸਲੇ ਲੈ ਰਹੇ ਹਾਂ। ਪੰਜਾਬ ਸਰਕਾਰ ਨੂੰ ਅਤੇ ਸਰਕਾਰ ਦੇ ਫ਼ੈਸਲਿਆਂ ਨੂੰ ਲੋਕ ਪਿਆਰ ਦੇ ਰਹੇ ਹਨ। ਭਾਵੇਂ ਬਿਜਲੀ ’ਤੇ ਕੰਮ ਕਰਨਾ ਹੋਵੇ, ਭਾਵੇਂ ਪੜ੍ਹਾਈ, ਸਿਹਤ ਸਹੂਲਤਾਂ, ਭਾਵੇਂ ਇੰਫਰਾਸਟਰਕਚਰ, ਨੌਕਰੀਆਂ ਦੇਣੀਆਂ ਹੋਣ ਅਤੇ ਭਾਵੇਂ ਕਿਸਾਨਾਂ ਨੂੰ ਮੁਆਵਜ਼ਿਆਂ ਦੀ ਗੱਲ ਹੋਵੇ। ਪੰਜਾਬ ਸਰਕਾਰ ਨੇ ਲੋਕਾਂ ਲਈ ਵੱਡੇ ਫ਼ੈਸਲੇ ਲਏ ਹਨ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਮੁੱਖ ਮੰਤਰੀ ਨੇ ਕਿਹਾ ਕਿ 2024 ਦੀਆਂ ਚੋਣਾਂ ਵਿਚ ਦੇਸ਼ ਦੇ ਕੀ ਹਾਲਾਤ ਬਣਨਗੇ, ਇਹ ਸਮਾਂ ਦੱਸੇਗਾ। ਉਸ ਸਮੇਂ ਮੁਲਕ ਦਾ ਨਾਂ ਕੀ ਹੋਵੇਗਾ, ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ, ਪਤਾ ਕੀ ਉਹ ਕੀ ਨਾਮ ਰੱਖ ਦੇਣਗੇ। ਪਹਿਲਾਂ ਇਕੱਲੇ ਰੇਲਵੇ ਸਟੇਸ਼ਨਾਂ ਦੇ ਨਾਂ ਬਦਲਦੇ ਸੀ, ਫਿਰ ਸ਼ਹਿਰਾਂ ਦੇ ਨਾਮ ਬਦਲਣ ਲੱਗ ਗਏ, ਹੁਣ ਮੁਲਕ ਵੱਲ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ‘ਆਪ’ ’ਤੇ ਕਾਂਗਰਸ ਦਾ ਨਹੀਂ ਹੋਵੇਗਾ ਗਠਜੋੜ, ਮੰਤਰੀ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਇਕੱਲਿਆਂ ਵਿਧਾਨ ਸਭਾ ਚੋਣਾਂ ਲੜੀ ਅਤੇ 92 ਸੀਟਾਂ ’ਤੇ ਜਿੱਤ ਦਰਜ ਕੀਤੀ। ਆਮ ਆਦਮੀ ਪਾਰਟੀ ਦਿੱਲੀ ਵਿਚ ਤੀਜੀ ਵਾਰ ਸੱਤਾ ਵਿਚ ਹੈ, ਆਮ ਆਦੀ ਪਾਰਟੀ ਗੁਜਰਾਤ ਵਿਚ ਇਕੱਲਿਆਂ ਲੜੀ ਅਤੇ 13 ਫੀਸਦੀ ਵੋਟਾਂ ਆਈਆਂ। ਆਮ ਆਦਮੀ ਪਾਰਟੀ ਸਭ ਤੋਂ ਛੋਟੀ ਉਮਰ ਦੀ ਪਾਰਟੀ ਅੱਜ ਨੈਸ਼ਨਲ ਪਾਰਟੀ ਬਣ ਗਈ ਹੈ। ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜਨਾ ਵੀ ਜਾਣਦੀ ਹੈ, ਅਤੇ ਜਿੱਤਣਾ ਵੀ ਜਾਣਦੀ ਹੈ।
ਇਹ ਵੀ ਪੜ੍ਹੋ : ਲੜਦੇ-ਲੜਦੇ ਨਹਿਰ ਕਿਨਾਰੇ ਪਹੁੰਚਿਆ ਨਵ-ਵਿਆਹਿਆ ਜੋੜਾ, ਫਿਰ ਜੋ ਹੋਇਆ ਦੇਖ ਕੰਬ ਗਏ ਸਭ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 'ਟੀਚਰ ਆਫ਼ ਦਿ ਵੀਕ' ਮੁਹਿੰਮ ਸ਼ੁਰੂ ਕਰਨ ਦਾ ਕੀਤਾ ਐਲਾਨ
NEXT STORY