ਚਡੀਗੜ੍ਹ— ਆਮ ਆਦਮੀ ਪਾਰਟੀ 'ਚ ਸੁਲਾਹ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ, ਜਿਸ ਨੂੰ ਲੈ ਕੇ ਅੱਜ ਭਾਵ ਮੰਗਲਵਾਰ ਨੂੰ ਭਗਵੰਤ ਮਾਨ ਅਤੇ ਖਹਿਰਾ ਧੜੇ ਦੀ ਤਾਲਮੇਲ ਵਿਚਾਲੇ ਮੀਟਿੰਗ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਖਹਿਰਾ ਧੜੇ ਨੂੰ ਮਨਾਉਣ ਲਈ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਮੀਟਿੰਗ ਕਰ ਰਹੀ ਹੈ। ਇਸ ਮੀਟਿੰਗ ਵਿਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਵੰਰ ਸੰਧੂ ਵੀ ਸ਼ਾਮਲ ਹਨ।
ਇੱਥੇ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਭਗਵੰਤ ਮਾਨ, ਖਹਿਰੇ ਧੜੇ ਨੂੰ ਮਨਾ ਲੈਣਗੇ। ਇਨ੍ਹਾਂ ਖਬਰਾਂ ਦੌਰਾਨ ਅੱਜ ਜੋ ਮੀਟਿੰਗ ਹੋ ਰਹੀ ਹੈ, ਉਸ ਤੋਂ ਇਹ ਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ 'ਚ ਏਕਾ ਹੋਵੇਗਾ। ਇਹ ਮੀਟਿੰਗ ਦੋਵਾਂ ਧੜਿਆਂ ਦੀ ਤਾਲਮੇਲ ਕਮੇਟੀ ਵਲੋਂ ਤੈਅ ਕੀਤੀ ਗਈ ਹੈ।
'ਆਪ' ਪਾਰਟੀ ਦੀ ਕੋਰ ਬੈਠਕ 'ਚ ਲਏ ਗਏ ਅਹਿਮ ਫੈਸਲੇ, ਸੰਧਵਾਂ ਬਣੇ ਕਿਸਾਨ ਵਿੰਗ ਦੇ ਪ੍ਰਧਾਨ
NEXT STORY