ਜਲੰਧਰ (ਧਵਨ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੰਦੀ ਸਿੱਖਾਂ ਨੂੰ ਲੈ ਕੇ ਅੱਜ ਬਾਦਲਾਂ ’ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਜ਼ਿਕਰਯੋਗ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਬੀਤੇ ਦਿਨੀਂ ਵੱਡੇ ਬਾਦਲ ਨੇ ਇਕ ਮੰਗ-ਪੱਤਰ ’ਤੇ ਦਸਤਖ਼ਤ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦ ਬਾਦਲਾਂ ਦੇ ਦਸਤਖ਼ਤਾਂ ਦਾ ਮੁੱਲ ਪੈਂਦਾ ਸੀ ਤਾਂ ਉਸ ਸਮੇਂ ਤਾਂ ਉਨ੍ਹਾਂ ਨੇ ਦਸਤਖ਼ਤ ਕੀਤੇ ਨਹੀਂ ਅਤੇ ਨਾ ਹੀ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਮਾਮਲਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਦਸਤਖ਼ਤਾਂ ਦਾ ਕੀ ਮੁੱਲ ਰਹਿ ਗਿਆ ਹੈ। ਹੁਣ ਤਾਂ ਭਾਵੇਂ ਉਨ੍ਹਾਂ ਤੋਂ ਜਿੱਥੇ ਮਰਜ਼ੀ ਅੰਗੂਠਾ ਵੀ ਕਿਉਂ ਨਾ ਲਗਵਾ ਲਓ, ਉਸ ਦਾ ਕੋਈ ਮੁੱਲ ਨਹੀਂ ਹੈ।
ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ
ਭਗਵੰਤ ਮਾਨ ਨੇ ਕਿਹਾ ਕਿ ਜਦ ਬਾਦਲਾਂ ਨੇ ਫ਼ੈਸਲੇ ਲੈਣੇ ਸਨ ਅਤੇ ਉਨ੍ਹਾਂ ਦੇ ਦਸਤਖ਼ਤਾਂ ਦਾ ਮੁੱਲ ਹੁੰਦਾ ਸੀ ਤਾਂ ਉਸ ਸਮੇਂ ਉਨ੍ਹਾਂ ਦਸਤਖ਼ਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਮਾਮਲਾ ਕਿਸੇ ਵੀ ਪਲੇਟਫਾਰਮ ’ਤੇ ਚੁੱਕਿਆ। ਹੁਣ ਜਦ ਦੋਵਾਂ ਬਾਦਲਾਂ ਦੇ ਦਸਤਖ਼ਤਾਂ ਦੀ ਕੋਈ ਕੀਮਤ ਨਹੀਂ ਰਹਿ ਗਈ ਹੈ ਤਾਂ ਉਹ ਜਨਤਾ ਨੂੰ ਗੁੰਮਰਾਹ ਕਰਨ ਲਈ ਦਸਤਖ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦਾ ਮਾਮਲਾ ਕਾਫੀ ਅਹਿਮ ਹੈ ਅਤੇ ਇਸ ਮੁੱਦੇ ਨੂੰ ਲੈ ਕੇ ਬਾਦਲਾਂ ਨੂੰ ਕੋਈ ਵੀ ਨੌਟੰਕੀ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਨੂੰ ਪੰਜਾਬ ਦੀ ਜਨਤਾ ਵਿਧਾਨ ਸਭਾ ਚੋਣਾਂ ’ਚ ਰਿਜੈਕਟ ਕਰ ਚੁੱਕੀ ਹੈ। ਉਨ੍ਹਾਂ ਨੂੰ ਜਨਤਾ ਨੇ ਸਹੀ ਜਗ੍ਹਾ ਦਿਖਾ ਦਿੱਤੀ ਹੈ। ਹੁਣ ਚਾਹੇ ਉਹ ਕਿਸੇ ਵੀ ਮੰਗ-ਪੱਤਰ ’ਤੇ ਦਸਤਖ਼ਤ ਕਿਉਂ ਨਾ ਕਰ ਦੇਣ, ਉਸ ਦੀ ਕੋਈ ਮਹੱਤਤਾ ਨਹੀਂ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ’ਤੇ ਬਲਵੰਤ ਸਿੰਘ ਰਾਜੋਆਣਾ ਦਾ ਵੱਡਾ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੀਆਂ ਨਾਪਾਕ ਹਰਕਤਾਂ ਜਾਰੀ, ਬੀ.ਐੱਸ.ਐੱਫ. ਨੇ ਵੱਖੋ-ਵੱਖ ਸੂਬਿਆਂ 'ਚ ਫੜੇ 2 ਹੋਰ ਡਰੋਨ
NEXT STORY