ਨੈਸ਼ਨਲ ਡੈਸਕ: ਰਾਜਸਥਾਨ ਵਿਚ ਕੌਮਾਂਤਰੀ ਸੀਮਾ ਪਾਰ ਤੋਂ ਆਏ ਇਕ ਪਾਕਿਸਤਾਨੀ ਡਰੋਨ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸੋਮਵਾਰ ਸ਼ਾਮ ਮਾਰ ਕੇ ਸੁੱਟ ਲਿਆ। ਸੈਨਾ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ ਡਰੋਨ ਨੂੰ ਸੂਬੇ ਦੇ ਸ਼੍ਰੀਗੰਗਾਨਗਰ ਸੈਕਟਰ ਵਿਚ ਸੁੱਟਿਆ ਗਿਆ ਅਤੇ ਉਸ ਰਾਹੀਂ ਲਿਜਾਏ ਜਾ ਰਹੇ "ਸ਼ੱਕੀ" ਨਸ਼ੀਲੇ ਪਦਾਰਥਾਂ ਦੇ 5 ਪੈਕੇਟ ਬਰਾਮਦ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੀਤੀ ਦਰਿੰਦਗੀ, ਹਸਪਤਾਲ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਘਰ ਬੁਲਾਇਆ ਤੇ ਫ਼ਿਰ...
ਇਸ ਵਿਚਾਲੇ ਇਕ ਸਬੰਧਤ ਘਟਨਾ ਵਿਚ, ਬੀ.ਐੱਸ.ਐੱਫ. ਅਤੇ ਸੂਬਾ ਪੁਲਸ ਨੇ ਸੋਮਵਾਰ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਚੀਨ ਦਾ ਬਣਿਆ ਇਕ ਡਰੋਨ ਬਰਾਮਦ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਪਟਿਆਲਾ ਜ਼ਿਲ੍ਹੇ ’ਚ ਗੁਦਾਮਾਂ ਦੀ ਅਚਨਚੇਤ ਚੈਕਿੰਗ
NEXT STORY